Patiala News: ਸਿਹਤ ਮੰਤਰੀ ਵੱਲੋਂ ਵਾਤਾਵਰਨ ਪਾਰਕ ਨੂੰ ਹੋਰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਯੋਜਨਾ ‘ਤੇ ਚਰਚਾ *ਵਾਤਾਵਰਨ ਦੀ ਸਾਂਭ-ਸੰਭਾਲ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ: ਡਾ: ਬਲਬੀਰ ਸਿੰਘ ਪੰਜਾਬ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਵਾਤਾਵਰਨ ਪਾਰਕ ਵਿਖੇ “ਫਰੈਂਡਜ਼ ਆਫ਼ ਐਨਵਾਇਰਮੈਂਟ ਪਾਰਕ” ਕਮੇਟੀ ਦੀ ਅਹਿਮ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਪਾਰਕ ਦੇ ਵਿਕਾਸ, ਵਾਤਾਵਰਨ ਦੀ ਸਾਂਭ-ਸੰਭਾਲ, ਹਰਿਆਲੀ ਵਧਾਉਣ ਅਤੇ ਲੋਕ ਭਲਾਈ ਸਬੰਧੀ ਵੱਖ-ਵੱਖ ਮੁੱਦਿਆਂ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਬਲਬੀਰ ਸਿੰਘ ਨੇ ਕਿਹਾ ਕਿ ਸਵੱਛ ਅਤੇ ਹਰਿਆ ਭਰਿਆ ਵਾਤਾਵਰਨ ਮਨੁੱਖੀ ਸਿਹਤ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਅਤੇ ਬਦਲਦੇ ਮੌਸਮ ਦੇ ਮੱਦੇਨਜ਼ਰ ਰੁੱਖ ਲਗਾਉਣੇ ਅਤੇ ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪਰ ਇਨ੍ਹਾਂ ਉਪਰਾਲਿਆਂ ਨੂੰ ਸਫ਼ਲ ਬਣਾਉਣ ਲਈ ਆਮ ਲੋਕਾਂ ਦੀ ਸ਼ਮੂਲੀਅਤ ਵੀ ਓਨੀ ਹੀ ਜ਼ਰੂਰੀ ਹੈ। ਡਾ: ਬਲਬੀਰ ਸਿੰਘ ਨੇ ਮੀਟਿੰਗ ਦੌਰਾਨ ਹਾਜ਼ਰ ਇਲਾਕਾ ਨਿਵਾਸੀਆਂ ਅਤੇ ਕਮੇਟੀ ਮੈਂਬਰਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ | ਉਨ੍ਹਾਂ ਪਾਰਕ ਦੀ ਸਾਂਭ-ਸੰਭਾਲ, ਸਫ਼ਾਈ, ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਹੋਰ ਵਿਕਾਸ ਕਾਰਜਾਂ ਸਬੰਧੀ ਪ੍ਰਾਪਤ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਪਾਰਕ ਵਿੱਚ ਵੱਡੀ ਪੱਧਰ ‘ਤੇ ਰੁੱਖ ਲਗਾਉਣ ਅਤੇ ਹਰਿਆਲੀ ਵਧਾਉਣ ਸਬੰਧੀ ਵੀ ਵਿਸ਼ੇਸ਼ ਚਰਚਾ ਕੀਤੀ ਗਈ। ਡਾ: ਬਲਬੀਰ ਸਿੰਘ ਨੇ ਕਿਹਾ ਕਿ ਰੁੱਖ ਨਾ ਸਿਰਫ਼ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਹਤਮੰਦ ਅਤੇ ਸੁੰਦਰ ਵਾਤਾਵਰਨ ਵੀ ਯਕੀਨੀ ਬਣਾਉਂਦੇ ਹਨ | ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ‘ਫਰੈਂਡਜ਼ ਆਫ ਇਨਵਾਇਰਮੈਂਟ ਪਾਰਕ’ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ ਨੇ ਕਮੇਟੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਮੇਟੀ ਪਿਛਲੇ ਕਈ ਸਾਲਾਂ ਤੋਂ ਵਾਤਾਵਰਨ ਦੀ ਸੰਭਾਲ ਅਤੇ ਪਾਰਕ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਸਮੇਂ-ਸਮੇਂ ‘ਤੇ ਰੁੱਖ ਲਗਾਉਣ, ਸਫ਼ਾਈ ਮੁਹਿੰਮ ਚਲਾਉਣ ਅਤੇ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਂਦੇ ਹਨ | ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਪਾਰਕ ਦੇ ਵਿਕਾਸ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮਿਲ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਵਾਤਾਵਰਨ ਦੀ ਸੰਭਾਲ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ। ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ, ਐਡਵੋਕੇਟ ਗੁਰਬਾਜ ਸਿੰਘ ਸੈਕਟਰੀ, ਐਡਵੋਕੇਟ ਬਲਬੀਰ ਸਿੰਘ ਸਰਪ੍ਰਸਤ, ਗੁਰਦੀਪ ਸਿੰਘ ਸਾਬਕਾ ਏ.ਆਈ.ਜੀ ਸਰਪ੍ਰਸਤ ਸਾਬਕਾ ਪ੍ਰਧਾਨ, ਸੁਖਦੇਵ ਸਿੰਘ ਵਿਰਕ ਸਾਬਕਾ ਐਸ.ਪੀ ਸਾਬਕਾ ਪ੍ਰਧਾਨ, ਜਸਪਾਲ ਸਿੰਘ ਢਿੱਲੋ ਸਾਬਕਾ ਪ੍ਰਧਾਨ, ਅਮਰਜੀਤ ਸਿੰਘ ਘੱਗਾ ਸਾਬਕਾ ਕਮਿਸ਼ਨਰ ਐਕਸਾਈਜ਼, ਅਮਰਜੀਤ ਸਿੰਘ ਘੱਗਾ ਸਾਬਕਾ ਕਮਿਸ਼ਨਰ ਆਬਕਾਰੀ, ਅਮਰਜੀਤ ਸਿੰਘ ਮੀਡਿਆ ਸਕੱਤਰ, ਵਿਲਜੀਤ ਸਿੰਘ ਸਰਪ੍ਰਸਤ, ਐਡਵੋਕੇਟ ਸ. ਜਸਬੀਰ ਸਿੰਘ ਗਾਂਧੀ ਦਫ਼ਤਰ ਇੰਚਾਰਜ ਸਿਹਤ ਮੰਤਰੀ, ਕਰਨਲ ਜੇਬੀ ਸਿੰਘ ਸਾਬਕਾ ਓਐਸਡੀ ਸਿਹਤ ਮੰਤਰੀ, ਡਾ: ਅਨਿਲ ਗਰਗ ਸਾਬਕਾ ਆਯੁਰਵੈਦਿਕ ਜ਼ਿਲ੍ਹਾ ਅਫ਼ਸਰ, ਕਰਤਾਰ ਸਿੰਘ ਸੰਧੂ, ਰਘਵੀਰ ਸਿੰਘ ਢਿੱਲੋ, ਇੰਦਰਜੀਤ ਸਿੰਘ ਨਾਗਪਾਲ ਡਿਪਟੀ ਕਮਿਸ਼ਨਰ ਆਬਕਾਰੀ, ਅਵਤਾਰ ਸਿੰਘ ਲੰਗ, ਵਿਨੈ ਸਿੰਘੀ, ਐਮ.ਐਸ.ਕਾਜਲ ਸਾਬਕਾ ਇੰਜਨੀਅਰ ਬੀ.ਡੀ.ਆਰ., ਹਰਨੇਕ ਸਿੰਘ ਸਾਬਕਾ ਇੰਜਨੀਅਰ ਬੀ.ਡੀ.ਆਰ., ਹਰਨੇਕ ਸਿੰਘ ਸਾਬਕਾ ਮੁੱਖ ਮੰਤਰੀ ਰਣਵੀਰ ਸਿੰਘ, ਪੀ.ਡੀ.ਸੀ.ਐਲ. ਨਲੀਨਾ, ਹੇਮ ਗੋਇਲ, ਜੋਗਾ ਸਿੰਘ, ਮੋਹਨ ਸਿੰਘ ਪਟਵਾਰੀ, ਸਤੀਸ਼ ਸ਼ਰਮਾ ਪਟਵਾਰੀ ਆਦਿ ਹਾਜ਼ਰ ਸਨ।
