ਪਟਿਆਲਾ ‘ਚ ਰੇਲਵੇ ਟਰੈਕ ‘ਤੇ ਧਮਾਕਾ, ਮੌਕੇ ‘ਤੇ ਮਿਲੀ ਸ਼ੱਕੀ ਵਿਅਕਤੀ ਦੀ ਲਾਸ਼


ਬੀਤੀ ਰਾਤ ਪਟਿਆਲਾ ਦੇ ਸ਼ੰਭੂ ਨੇੜੇ ਰੇਲਵੇ ਟਰੈਕ ‘ਤੇ ਜ਼ਬਰਦਸਤ ਧਮਾਕਾ ਹੋਇਆ ਹੈ। ਧਮਾਕੇ ਦੀ ਘਟਨਾ ਸ਼ੰਭੂ ਅਤੇ ਰਾਜਪੁਰਾ ਵਿਚਕਾਰ ਪਿੰਡ ਬਠੌਣੀ ਨੇੜੇ ਮਾਲ ਗੱਡੀ ਦੀ ਪਟੜੀ ‘ਤੇ ਵਾਪਰੀ। ਧਮਾਕੇ ਵਾਲੀ ਥਾਂ ਤੋਂ ਇੱਕ ਲਾਸ਼ ਵੀ ਮਿਲੀ ਹੈ, ਲਾਸ਼ ਦੇ ਟੁਕੜੇ ਉੱਡ ਗਏ ਅਤੇ ਟਰੈਕ ‘ਤੇ ਖਿੱਲਰ ਗਏ। ਪੁਲਿਸ ਨੂੰ ਨੇੜਿਓਂ 2 ਮੋਟਰਸਾਈਕਲ ਵੀ ਮਿਲੇ ਹਨ। ਧਮਾਕੇ ਨਾਲ ਰੇਲਵੇ ਟਰੈਕ ਨੂੰ ਵੀ ਨੁਕਸਾਨ ਪੁੱਜਾ ਹੈ, ਜਿਸ ਦੀ ਮੁਰੰਮਤ ਕੀਤੀ ਜਾ ਰਹੀ ਹੈ। ਘਟਨਾ ਰਾਤ ਸਾਢੇ 9 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਅਜੇ ਤੱਕ ਸ਼ੱਕੀ ਦੀ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੰਬ ਲਗਾਉਣ ਸਮੇਂ ਵਿਅਕਤੀ ਦੀ ਮੌਤ ਹੋ ਸਕਦੀ ਹੈ। ਜਿਸ ਟ੍ਰੈਕ ‘ਤੇ ਧਮਾਕਾ ਹੋਇਆ ਹੈ, ਉਹ ਜ਼ਿਆਦਾਤਰ ਮਾਲ ਗੱਡੀਆਂ ਲਈ ਵਰਤਿਆ ਜਾਂਦਾ ਹੈ। ਹਾਲਾਂਕਿ ਸੂਤਰਾਂ ਮੁਤਾਬਕ ਜਦੋਂ ਟਰੇਨ ਨੇ ਟ੍ਰੈਕ ਛੱਡਿਆ ਤਾਂ ਪਤਾ ਲੱਗਾ ਕਿ ਟ੍ਰੈਕ ਖਰਾਬ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਵਰੁਣ ਸ਼ਰਮਾ ਤੇ ਹੋਰ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ। ਹਾਲਾਂਕਿ ਅਜੇ ਤੱਕ ਕਿਸੇ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ ਹੈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Comment

Your email address will not be published. Required fields are marked *

Scroll to Top