ਪੰਜਾਬ ਨਿਊਜ਼: ਸੀ.ਈ.ਓ. ਪੰਜਾਬ ਨੇ ਵੋਟਰਾਂ ਅਤੇ ਬੀ.ਐਲ.ਓਜ਼ ਦਾ ਧੰਨਵਾਦ ਕੀਤਾ ਇੱਕ ਰੋਜ਼ਾ ਵਿਸ਼ੇਸ਼ ਕੈਂਪ ਦੌਰਾਨ ਮੈਪ ਕੀਤੇ ਗਏ ਲਗਭਗ 1 ਲੱਖ ਵੋਟਰਾਂ – ਅਨਿੰਦਿਤਾ ਮਿੱਤਰਾ, ਸੀ.ਈ.ਓ. ਪੰਜਾਬ ਪੰਜਾਬ ਰਾਜ ਭਰ ਵਿੱਚ ਨਿਰਵਿਘਨ ਅਤੇ ਪਾਰਦਰਸ਼ੀ ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ (SIR) ਲਈ ਕੰਮ ਕਰਦੇ ਹੋਏ, ਅੱਜ ਰਾਜ ਦੇ 117 ਵਿਧਾਨ ਸਭਾ ਹਲਕਿਆਂ ਦੇ ਸਾਰੇ 24453 ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਗਏ। ਕੈਂਪਾਂ ਦੌਰਾਨ ਭਰਵੇਂ ਹੁੰਗਾਰੇ ਵਿੱਚ ਇੱਕ ਦਿਨ ਵਿੱਚ ਤਕਰੀਬਨ ਇੱਕ ਲੱਖ ਵੋਟਰਾਂ ਦੀ ਮੈਪਿੰਗ ਕੀਤੀ ਗਈ। ਇਹ ਜਾਣਕਾਰੀ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਦਿੱਤੀ। ਉਸਨੇ ਅੱਗੇ ਕਿਹਾ ਕਿ ਪੰਜਾਬ ਰਾਜ ਵਿੱਚ ਮੈਪਿੰਗ 85% ਨੂੰ ਪਾਰ ਕਰ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਰਾਜ ਵਿੱਚ ਘਰ-ਘਰ ਗਣਨਾ 25 ਜੂਨ ਨੂੰ ਸ਼ੁਰੂ ਹੋਣੀ ਹੈ।
