Punjab News: ਪੰਜਾਬ ਰਾਜ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਸ਼ੁਰੂ ਹੋਣ ਤੋਂ ਪਹਿਲਾਂ 90 ਪ੍ਰਤੀਸ਼ਤ ਪ੍ਰੀ-SIR ਮੈਪਿੰਗ ਦਾ ਟੀਚਾ ਰੱਖਿਆ: ਅਨਿੰਦਿਤਾ ਮਿੱਤਰਾ – ਪਟਿਆਲਾ ਨਿਊਜ਼ | ਪਟਿਆਲਾ ਦੀ ਸਿਆਸਤ



ਪੰਜਾਬ ਨਿਊਜ਼: ਪੰਜਾਬ ਰਾਜ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸਆਈਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਪ੍ਰਤੀਸ਼ਤ ਪ੍ਰੀ-ਐਸਆਈਆਰ ਮੈਪਿੰਗ ਦਾ ਟੀਚਾ ਰੱਖਿਆ: ਅਨਿੰਦਿਤਾ ਮਿੱਤਰਾ ਸੀਈਓ ਨੇ ਪੰਜਾਬ ਦੇ ਵੋਟਰਾਂ ਨੂੰ ਬੀਐਲਓਜ਼ ਨਾਲ ਵੱਧ ਤੋਂ ਵੱਧ ਸਹਿਯੋਗ ਦੀ ਪੇਸ਼ਕਸ਼ ਕਰਨ ਦੀ ਅਪੀਲ ਕੀਤੀ। ਪੰਜਾਬ ਰਾਜ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਸ਼ੁਰੂ ਹੋਣ ਤੋਂ ਪਹਿਲਾਂ 90 ਪ੍ਰਤੀਸ਼ਤ ਪ੍ਰੀ-ਮੈਪਿੰਗ ਦਾ ਟੀਚਾ ਰੱਖਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਪ੍ਰੀ-ਐਸ.ਆਈ.ਆਰ ਮੈਪਿੰਗ ਦੌਰਾਨ 84 ਫੀਸਦੀ ਤੋਂ ਵੱਧ ਵੋਟਰਾਂ ਦੀ ਸਫਲਤਾਪੂਰਵਕ ਮੈਪਿੰਗ ਕੀਤੀ ਜਾ ਚੁੱਕੀ ਹੈ। ਇਸ ਮੈਪਿੰਗ ਦੌਰਾਨ ਪੰਜਾਬ ਰਾਜ ਵਿੱਚ ਸਾਲ 2003 ਵਿੱਚ ਕਰਵਾਏ ਗਏ ਐਸ.ਆਈ.ਆਰ. ਨੂੰ ਮੌਜੂਦਾ ਵੋਟਰ ਸੂਚੀਆਂ ਨਾਲ ਮੇਲਣ ਲਈ ਆਧਾਰ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵੋਟਰ ਦੀ ਪ੍ਰੀ-ਮੈਪਿੰਗ ਨਹੀਂ ਕੀਤੀ ਗਈ ਹੈ, ਤਾਂ ਵੀ ਵੋਟਰ ਨੂੰ ਬੀਐਲਓ ਦੁਆਰਾ ਦਿੱਤਾ ਗਿਆ ਗਣਨਾ ਫਾਰਮ (ਈਐਫ) ਭਰ ਕੇ ਬੀਐਲਓ ਕੋਲ ਜਮ੍ਹਾਂ ਕਰਾਉਣਾ ਹੋਵੇਗਾ, ਜਿਸ ਤੋਂ ਬਾਅਦ ਸਬੰਧਤ ਵੋਟਰ ਦਾ ਨਾਮ ਡਰਾਫਟ ਰੋਲ ਵਿੱਚ ਸ਼ਾਮਲ ਕੀਤਾ ਜਾਵੇਗਾ। ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਐਸ.ਆਈ.ਆਰ ਵਿੱਚ ਭਾਗ ਲੈਣ ਅਤੇ ਬੀ.ਐਲ.ਓਜ਼ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ।

Leave a Comment

Your email address will not be published. Required fields are marked *

Scroll to Top