Punjab News: ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਾਸਲਾਂ ਅਤੇ ਨਗਰ ਪੰਚਾਇਤਾਂ ਦੇ 61 ਵਾਰਡਾਂ ਦੇ ਨਤੀਜੇ ਐਲਾਨੇ – Patiala News | ਪਟਿਆਲਾ ਦੀ ਸਿਆਸਤ



ਪੰਜਾਬ ਨਿਊਜ਼: ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਾਸਲਾਂ ਅਤੇ ਨਗਰ ਪੰਚਾਇਤਾਂ ਦੇ 61 ਵਾਰਡਾਂ ਦੇ ਨਤੀਜੇ ਐਲਾਨੇ ਗਏ *ਨਗਰ ਕੌਾਸਲ ਮਲੇਰਕੋਟਲਾ ਵਿਚ 20 ਆਮ ਆਦਮੀ ਪਾਰਟੀ, ਕਾਂਗਰਸ 08, ਸ਼ੋ੍ਰਮਣੀ ਅਕਾਲੀ ਦਲ 01, ਭਾਜਪਾ 01 ਅਤੇ ਆਜ਼ਾਦ 03 ਸੀਟਾਂ *ਨਗਰ ਕੌਾਸਲ ਅਹਿਮਦਗੜ੍ਹ ਵਿਚ ਆਮ ਆਦਮੀ ਪਾਰਟੀ, ਕਾਂਗਰਸ ਅਕਾਲੀ ਦਲ 06, ਕਾਂਗਰਸ ਅਕਾਲੀ ਦਲ 06, ਅਕਾਲੀ ਦਲ ਨੂੰ 06, 06 ਸੀਟਾਂ ਮਿਲੀਆਂ | ਅਮਰਗੜ੍ਹ ਦੀਆਂ 03 ਸੀਟਾਂ ਅਤੇ ਆਮ ਆਦਮੀ ਪਾਰਟੀ ਨੂੰ 3, ਕਾਂਗਰਸ ਨੂੰ 1, ਬਸਪਾ ਨੂੰ 1 ਅਤੇ ਆਜ਼ਾਦ ਨੂੰ 6 ਸੀਟਾਂ • ਜਿਲ੍ਹਾ ਚੋਣ ਅਫਸਰ ਵਿਰਾਜ ਸਿੰਘ ਟਿੱਡਕੇ ਨੇ ਚੋਣ ਅਮਲੇ ਦਾ ਕੀਤਾ ਧੰਨਵਾਦ ਮਲੇਰਕੋਟਲਾ, 29 ਮਈ : ਨਗਰ ਕੌਾਸਲ ਮਲੇਰਕੋਟਲਾ, ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਕੋਟ ਦੇ ਕੁੱਲ 61 ਵਾਰਡਾਂ ਦੇ ਜੇਤੂ ਉਮੀਦਵਾਰਾਂ ਦੇ ਨਤੀਜੇ ਅੱਜ ਅਧਿਕਾਰਤ ਤੌਰ ‘ਤੇ ਐਲਾਨੇ ਗਏ | ਜ਼ਿਲ੍ਹਾ ਮਾਲੇਰਕੋਟਲਾ ਵਿੱਚ ਨਗਰ ਕੌਾਸਲ ਅਤੇ ਨਗਰ ਪੰਚਾਇਤ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਅਮਨ-ਸ਼ਾਂਤੀ, ਪਾਰਦਰਸ਼ਤਾ ਅਤੇ ਸੁਚੱਜੇ ਪ੍ਰਬੰਧਾਂ ਹੇਠ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਈ | ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਰਾਜ ਸਿੰਘ ਟਿੱਡਕੇ ਨੇ ਚੋਣ ਅਮਲ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਚੋਣ ਅਮਲੇ, ਰਿਟਰਨਿੰਗ ਅਫ਼ਸਰਾਂ, ਪੁਲਿਸ ਪ੍ਰਸ਼ਾਸਨ ਅਤੇ ਹੋਰ ਸਬੰਧਤ ਵਿਭਾਗਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੋਣ ਅਮਲੇ ਵੱਲੋਂ ਦਿਨ-ਰਾਤ ਕੀਤੀ ਸਖ਼ਤ ਮਿਹਨਤ ਸਦਕਾ ਹੀ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕਿਆ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਦੀ ਨਗਰ ਕੌਂਸਲ ਮਾਲੇਰਕੋਟਲਾ ਦੇ 33 ਵਾਰਡਾਂ, ਅਹਿਮਦਗੜ੍ਹ ਦੇ 17 ਵਾਰਡਾਂ ਅਤੇ ਅਮਰਗੜ੍ਹ ਨਗਰ ਪੰਚਾਇਤ ਦੇ 11 ਵਾਰਡਾਂ ਦੇ ਨਤੀਜੇ ਲਈ ਕੁੱਲ 291 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਅਤੇ ਵੋਟਾਂ ਦੀ ਗਿਣਤੀ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਕੌਂਸਲ ਮਾਲੇਰਕੋਟਲਾ ਦੇ 33 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਨੂੰ 20 ਸੀਟਾਂ, ਕਾਂਗਰਸ ਨੂੰ 08, ਸ਼ੋ੍ਰਮਣੀ ਅਕਾਲੀ ਦਲ ਨੂੰ 01, ਭਾਜਪਾ ਨੂੰ 01 ਅਤੇ ਆਜ਼ਾਦ ਨੂੰ 03 ਸੀਟਾਂ ਮਿਲੀਆਂ ਹਨ ਅਤੇ ਨਗਰ ਕੌਂਸਲ ਅਹਿਮਦਗੜ੍ਹ ਦੇ 17 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਨੂੰ 07, ਕਾਂਗਰਸ ਨੂੰ 06, ਸ਼ੋ੍ਰਮਣੀ ਅਕਾਲੀ ਦਲ ਨੂੰ 01 ਅਤੇ ਅਕਾਲੀ ਦਲ ਨੂੰ 01 ਸੀਟਾਂ ਮਿਲੀਆਂ ਹਨ। ਨਗਰ ਪੰਚਾਇਤ ਅਮਰਗੜ੍ਹ ਦੇ 11 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਨੂੰ 3, ਕਾਂਗਰਸ ਨੂੰ 1, ਬਸਪਾ ਨੂੰ 1 ਅਤੇ ਆਜ਼ਾਦ ਨੂੰ 6 ਸੀਟਾਂ ਮਿਲੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਸਾਰੇ ਜੇਤੂ ਉਮੀਦਵਾਰਾਂ ਦੇ ਪਾਰਟੀ ਨੁਮਾਇੰਦਿਆਂ ਨੂੰ ਚੋਣ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਹਨ।

Leave a Comment

Your email address will not be published. Required fields are marked *

Scroll to Top