ਪਟਿਆਲਾ ਨਿਊਜ਼ : ਆਮ ਆਦਮੀ ਪਾਰਟੀ ਦੀਆਂ ਸਕੀਮਾਂ ਦਾ ਹਰ ਵਰਗ ਨੂੰ ਫਾਇਦਾ ਹੋ ਰਿਹਾ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਹਰਪਾਲ ਜੁਨੇਜਾ ਪੀ.ਆਰ.ਟੀ.ਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਲਈ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਹਰ ਵਰਗ ਨੂੰ ਲਾਭ ਮਿਲ ਰਿਹਾ ਹੈ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਕੀਤਾ ਸ਼ਾਮਿਲ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਜੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਹੈ, ਪਿਛਲੀਆਂ ਸਰਕਾਰਾਂ ਨੇ ਅੱਜ ਤੱਕ ਵੱਡੇ-ਵੱਡੇ ਵਾਧੇ ਕੀਤੇ ਹਨ ਪਰ ਕਿਸੇ ਨੇ ਵੀ ਵਾਧਾ ਪੂਰਾ ਨਹੀਂ ਕੀਤਾ। ਚੇਅਰਮੈਨ ਤੇਜਿੰਦਰ ਮਹਿਤਾ ਅਤੇ ਚੇਅਰਮੈਨ ਹਰਪਾਲ ਜੁਨੇਜਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਲੋਕਾਂ ਦੇ ਪਿਆਰ ਅਤੇ ਉਤਸ਼ਾਹ ਨੂੰ ਦੇਖਦਿਆਂ 2027 ‘ਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ | ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਜਰਨਲ ਔਰਤਾਂ ਨੂੰ ਜੁਲਾਈ ਮਹੀਨੇ ਤੋਂ 1000 ਰੁਪਏ ਪ੍ਰਤੀ ਮਹੀਨਾ ਅਤੇ ਐਸ.ਸੀ ਸਮਾਜ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਮਿਲਣ ਜਾ ਰਿਹਾ ਹੈ। ਅੱਜ ਸਵੇਰੇ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਜਿਲ੍ਹਾ ਮੀਡੀਆ ਇੰਚਾਰਜ, ਰਾਹੁਲ ਮਹਿਤਾ, ਸਿਮਰਨ ਗਰੇਵਾਲ, ਤਰਵਿੰਦਰ ਸਿੰਘ ਬੇਦੀ, ਨਵਨੀਤ ਵਾਲੀਆ, ਰਾਜਬੀਰ ਸਿੰਘ ਚਹਿਲ, ਲਖਵਿੰਦਰ ਸਿੰਘ ਚਹਿਲ, ਨਰਿੰਦਰ ਸਿੰਘ ਬਿੱਟੂ, ਜਸਵਿੰਦਰ ਸਿੰਘ ਰਿੰਪਾ, ਯਾਦਵਿੰਦਰ ਸਿੰਘ, ਬਚਿੱਤਰ ਸਿੰਘ, ਪ੍ਰਤਾਪ ਸਿੰਘ, ਬਿੰਦਰ ਵਲੂੰਧਰ, ਨਵਨੀਤ ਮੜਕੂ, ਹਰਜੀਤ ਸਿੰਘ ਰੰਧਾਵਾ, ਡਾ. ਸ਼ੇਰ ਸਿੰਘ ਸ਼ੇਰਾ, ਮਨਦੀਪ, ਅਤੇ ਵੱਡੀ ਗਿਣਤੀ ਵਿੱਚ ਫਾਰਮ ਭਰਨ ਵਾਲੇ ਦੋਸਤ ਸ਼ਾਮਲ ਸਨ।
