ਪਟਿਆਲਾ ਨਿਊਜ਼: ਅਨਾਥ ਆਸ਼ਰਮ ਵਿੱਚ ਰਹਿ ਰਹੀ ਬੱਚੀ ਦੇ ਪਰਿਵਾਰ ਦਾ ਪਤਾ ਲਗਾਉਣ ਲਈ ਜਨਤਕ ਸੂਚਨਾ ਜਾਰੀ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਨੇ ਦੱਸਿਆ ਕਿ ਲੜਕੀ ਪਿੰਕੀ ਉਮਰ ਕਰੀਬ 15 ਸਾਲ ਪਿੰਡ ਮਾਛੀਵਾੜਾ ਮੰਡ, ਜ਼ਿਲ੍ਹਾ ਲੁਧਿਆਣਾ ਵਿਖੇ ਲਾਵਾਰਸ ਹਾਲਤ ਵਿੱਚ ਮਿਲੀ ਸੀ। ਉਕਤ ਲੜਕੀ ਨੂੰ ਕਿਸੇ ਨੇ 2 ਜੂਨ 2013 ਨੂੰ ਆਲ ਇੰਡੀਆ ਪਿੰਗਲਾ ਆਸ਼ਰਮ ‘ਚ ਦਾਖਲ ਕਰਵਾਇਆ ਸੀ। ਇਸ ਵੇਲੇ ਇਹ ਬੱਚੀ ਬਾਲ ਭਲਾਈ ਕਮੇਟੀ, ਪਟਿਆਲਾ ਦੇ ਹੁਕਮਾਂ ਅਨੁਸਾਰ ਮਿਤੀ 28 ਸਤੰਬਰ 2018 ਨੂੰ 06 ਅਕਤੂਬਰ 2018 ਤੋਂ ਅਨਾਥ ਆਸ਼ਰਮ ਵਿੱਚ ਰਹਿ ਰਹੀ ਹੈ।ਉਨ੍ਹਾਂ ਦੱਸਿਆ ਕਿ ਅਜੇ ਤੱਕ ਬੱਚੀ ਦੇ ਪਰਿਵਾਰ ਜਾਂ ਸਰਪ੍ਰਸਤ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਲਈ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਬੱਚੀ ਜਾਂ ਉਸਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 10 ਅਗਸਤ 2026 ਤੱਕ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਦੇ ਦਫ਼ਤਰ, ਕਮਰਾ ਨੰ: 150, ਬਲਾਕ-ਸੀ ਐਕਸਟੈਂਸ਼ਨ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਸੰਪਰਕ ਕਰ ਸਕਦਾ ਹੈ। ਜਾਣਕਾਰੀ ਲਈ ਸੰਪਰਕ ਫ਼ੋਨ ਨੰਬਰ 0175-23535098, gmail@dalapa098com@gmail.com ‘ਤੇ ਵੀ ਦਿੱਤੀ ਜਾ ਸਕਦੀ ਹੈ। ਹੈਲਪਲਾਈਨ।
