Patiala News: ਡਾਕਟਰ ਦਿਵਸ ਮੌਕੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਡਾਕਟਰਾਂ ਨੇ ਲਗਾਏ ਬੂਟੇ – Patiala News | ਪਟਿਆਲਾ ਦੀ ਸਿਆਸਤ



ਪਟਿਆਲਾ ਨਿਊਜ਼ : ਡਾਕਟਰ ਦਿਵਸ ਮੌਕੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਡਾਕਟਰਾਂ ਵੱਲੋਂ ਬੂਟੇ ਲਗਾਏ ਗਏ। ਪਟਿਆਲਾ ਦੇ ਸਰਕਾਰੀ ਮਾਤਾ ਕੁਸ਼ੱਲਿਆ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਨੇ ਅੱਜ ਡਾਕਟਰ ਦਿਵਸ ਮਨਾਉਂਦੇ ਹੋਏ ਹਸਪਤਾਲ ਵਿੱਚ ਫਲਦਾਰ ਬੂਟੇ ਲਗਾਏ। ਇਸ ਕੰਮ ਵਿੱਚ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਦਾ ਸਹਿਯੋਗ ਸੀ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾ.ਵਿਕਾਸ ਗੋਇਲ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦਾ ਅਸਰ ਹੁਣ ਪੂਰੀ ਦੁਨੀਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਯੂਰਪ ਵਿੱਚ ਹੀਟਵੇਵ ਕਾਰਨ ਹੋ ਰਹੀਆਂ ਮੌਤਾਂ ਹੁਣ ਪੂਰੀ ਦੁਨੀਆ ਨੂੰ ਵਾਤਾਵਰਨ ਬਾਰੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰ ਰਹੀਆਂ ਹਨ। ਡਾ: ਸੁਮੀਤ ਸਿੰਘ ਨੇ ਕਿਹਾ ਕਿ ਇਸ ਲੋੜ ਦੇ ਮੱਦੇਨਜ਼ਰ ਹਰ ਵਿਅਕਤੀ ਨੂੰ ਆਪਣੇ ਪੱਧਰ ‘ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਇਹ ਕੋਈ ਇਕ ਸੰਸਥਾ ਜਾਂ ਵਿਭਾਗ ਨਹੀਂ ਕਰ ਸਕਦਾ | ਰੇਨ ਵਾਟਰ ਹਾਰਵੈਸਟਿੰਗ ਦੇ ਨਾਲ-ਨਾਲ ਪੱਕੀਆਂ ਥਾਵਾਂ ਦੇ ਕਿਨਾਰਿਆਂ ‘ਤੇ ਬੂਟੇ ਲਗਾਉਣ, ਟੋਬੀਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਇਸ ਮੌਕੇ ਗਿਆਨ ਜੋਤੀ ਸੋਸਾਇਟੀ ਤੋਂ ਉਪਕਾਰ ਸਿੰਘ ਪ੍ਰਧਾਨ ਜਤਵਿੰਦਰ ਗਰੇਵਾਲ, ਵਿਨੇ ਸਰਵਰ, ਸਤਨਾਮ ਸਿੰਘ, ਵਿੱਕੀ ਸਿੰਘ ਆਦਿ ਹਾਜ਼ਰ ਸਨ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਹੁਣ ਪਟਿਆਲਾ ਸ਼ਹਿਰ ਦੇ ਵੱਖ-ਵੱਖ ਪਾਰਕਾਂ, ਹਸਪਤਾਲਾਂ ਅਤੇ ਸਾਂਝੀਆਂ ਥਾਵਾਂ ‘ਤੇ ਬੂਟੇ ਲਗਾਏ ਜਾ ਰਹੇ ਹਨ | ਮਾਤਾ ਕੁਸ਼ੱਲਿਆ ਹਸਪਤਾਲ ਤੋਂ ਐਸ.ਐਮ.ਓ ਡਾ: ਜੈਦੀਪ ਭਾਟੀਆ ਅਤੇ ਡਾ: ਸ਼ਬਦਦੀਪ, ਡਾ: ਸੁਮਿਤ ਸਿੰਘ, ਡਾ: ਬਲਜਿੰਦਰ ਮਾਨ ਅਤੇ ਫੈਸਿਲਿਟੀ ਮੈਨੇਜਰ ਸ਼ਵੇਤਾ ਵਰਮਾ ਹਾਜ਼ਰ ਸਨ |

Leave a Comment

Your email address will not be published. Required fields are marked *

Scroll to Top