IPL 2026- ਸਨਰਾਈਜ਼ਰਸ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾਇਆ


ਈਪੀਐਲ 2026 ਦੇ 40ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਆਈਪੀਐਲ 2026 ਵਿੱਚ ਪੰਜਾਬ ਦੀ ਇਹ ਪਹਿਲੀ ਹਾਰ ਹੈ। ਰਾਜਸਥਾਨ ਰਾਇਲਜ਼ ਨੇ ਵੈਭਵ ਸੂਰਿਆਵੰਸ਼ੀ, ਯਸ਼ਸਵੀ ਜੈਸਵਾਲ, ਫਰੇਰਾ ਅਤੇ ਸ਼ੁਭਮ ਦੂਬੇ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ 223 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਰਾਜਸਥਾਨ ਰਾਇਲਜ਼ ਲਈ ਯਸ਼ਸ਼ਵੀ ਜੈਸਵਾਲ ਨੇ 27 ਗੇਂਦਾਂ ਵਿੱਚ 51 ਦੌੜਾਂ ਬਣਾਈਆਂ। ਵੈਭਵ ਸੂਰਿਆਵੰਸ਼ੀ ਨੇ 16 ਗੇਂਦਾਂ ‘ਤੇ 43 ਦੌੜਾਂ ਬਣਾ ਕੇ ਰਾਜਸਥਾਨ ਨੂੰ ਧਮਾਕੇਦਾਰ ਸ਼ੁਰੂਆਤ ਦਿਵਾਈ। ਉਸ ਨੇ ਆਪਣੀ 16 ਗੇਂਦਾਂ ਦੀ ਪਾਰੀ ‘ਚ 5 ਛੱਕੇ ਅਤੇ 3 ਚੌਕੇ ਲਗਾਏ। ਕਪਤਾਨ ਰਿਆਨ ਪਰਾਗ ਨੇ ਵੀ 16 ਗੇਂਦਾਂ ਵਿੱਚ 29 ਦੌੜਾਂ ਬਣਾਈਆਂ। ਅੰਤ ‘ਚ ਡੋਨੋਵਨ ਫਰੇਰਾ ਅਤੇ ਸ਼ੁਭਮ ਦੂਬੇ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਖਰੀ ਓਵਰ ‘ਚ ਮੈਚ ਨੂੰ ਪੰਜਾਬ ਤੋਂ ਦੂਰ ਕਰ ਦਿੱਤਾ। ਡੋਨੋਵਨ ਫਰੇਰਾ ਨੇ 26 ਗੇਂਦਾਂ ‘ਚ ਨਾਬਾਦ 52 ਦੌੜਾਂ ਬਣਾਈਆਂ ਜਦਕਿ ਸ਼ੁਭਮ ਦੂਬੇ ਨੇ 12 ਗੇਂਦਾਂ ‘ਚ ਨਾਬਾਦ 31 ਦੌੜਾਂ ਬਣਾਈਆਂ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Comment

Your email address will not be published. Required fields are marked *

Scroll to Top