ਆਂਧਰਾ ਪ੍ਰਦੇਸ਼ ਵਿੱਚ ਦੇਸ਼ ਦੇ ਪਹਿਲੇ ਸਵਦੇਸ਼ੀ ਕੁਆਂਟਮ ਕੰਪਿਊਟਿੰਗ ਮੋਡੀਊਲ ਦਾ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਚੰਦਰਬਾਬੂ ਨਾਇਡੂ ਦੇ ਵਿਸ਼ੇਸ਼ ਸੱਦੇ ‘ਤੇ ਰਾਜ ਸਭਾ ਮੈਂਬਰ ਸੰਧੂ ਨੇ ‘ਅਮਰਾਵਤੀ 1Q’ ਕੁਆਂਟਮ ਸਿਸਟਮ ਦਾ ਨਿਰੀਖਣ ਕਰਨ ‘ਤੇ ਮੁੱਖ ਮੰਤਰੀ ਐਨ. ਆਂਧਰਾ ਪ੍ਰਦੇਸ਼ ਨੇ ਡੀਪ-ਟੈਕ ਦੇ ਖੇਤਰ ਵਿੱਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਦੱਸ ਦਈਏ ਕਿ ਗੰਨਾਵਰਮ ਦੇ ਮੇਧਾ ਟਾਵਰ ‘ਤੇ ਸਥਾਪਿਤ ਇਹ ਕੁਆਂਟਮ ਮੋਡਿਊਲ ਦੇਸ਼ ਦੀ ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ। ਐਮਪੀ ਸੰਧੂ ਨੇ ਉੱਥੇ ਮਾਇਨਸ 273 ਡਿਗਰੀ ਸੈਲਸੀਅਸ (ਐਬਸੋਲਿਊਟ ਜ਼ੀਰੋ) ਦੇ ਅਤਿ-ਕਰੋਜੋਨਿਕ ਤਾਪਮਾਨ ‘ਤੇ ਕੰਮ ਕਰਨ ਵਾਲੇ “ਅਮਰਾਵਤੀ 1Q” ਕੁਆਂਟਮ ਹਾਰਡਵੇਅਰ ਸਿਸਟਮ ਦਾ ਨਿਰੀਖਣ ਕੀਤਾ। ਇਹ ਸਿਸਟਮ ਸਵਦੇਸ਼ੀ ਕੁਆਂਟਮ ਭਾਗਾਂ ਦੀ ਜਾਂਚ, ਬੈਂਚਮਾਰਕਿੰਗ ਅਤੇ ਪ੍ਰਮਾਣਿਤ ਕਰਨ ਲਈ ਦੇਸ਼ ਦਾ ਪਹਿਲਾ ਉਦਯੋਗ-ਪ੍ਰਮੁੱਖ ਹਾਰਡਵੇਅਰ ਟੈਸਟਬੈਡ ਹੈ।
ਚੰਦਰਬਾਬੂ ਨਾਇਡੂ ਦੀ ਇਸ ਦੂਰਅੰਦੇਸ਼ੀ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ, ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅਮਰਾਵਤੀ ਵਿਖੇ IBM, TCS ਅਤੇ L&T ਵਰਗੇ ਦਿੱਗਜਾਂ ਦੇ ਸਹਿਯੋਗ ਨਾਲ ਵਿਕਸਤ ਕੀਤਾ ਜਾ ਰਿਹਾ ਇਹ ਕੁਆਂਟਮ ਈਕੋਸਿਸਟਮ ਭਾਰਤ ਨੂੰ ਇੱਕ ਗਲੋਬਲ ‘ਕੁਆਂਟਮ ਵੈਲੀ’ ਵਜੋਂ ਸਥਾਪਿਤ ਕਰੇਗਾ, ਜਿਸ ਦੇ ਪਹਿਲੇ ਪੂਰੇ ਕੰਪਿਊਟਰ ਦੇ ਦਸੰਬਰ 02 ਤੱਕ ਤਿਆਰ ਹੋਣ ਦੀ ਉਮੀਦ ਹੈ।
ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੰਜਾਬ ਦੇ ਭਵਿੱਖ ਲਈ ਵੱਡੀ ਆਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਆਰਥਿਕਤਾ, ਉਦਯੋਗਿਕ ਢਾਂਚੇ ਅਤੇ ਪੰਜਾਬ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਇਸੇ ਲੀਹਾਂ ’ਤੇ ਉੱਚ ਤਕਨੀਕੀ ਦ੍ਰਿਸ਼ਟੀਕੋਣ ਉਲੀਕਣ ਦੀ ਸਖ਼ਤ ਲੋੜ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ਜੇਕਰ ਅਜਿਹਾ ਆਧੁਨਿਕ ਤਕਨਾਲੋਜੀ ਆਧਾਰਿਤ ਬਲੂਪ੍ਰਿੰਟ ਪੰਜਾਬ ਵਿੱਚ ਲਾਗੂ ਹੋ ਜਾਂਦਾ ਹੈ ਤਾਂ ਸੂਬੇ ਦੇ ਨੌਜਵਾਨਾਂ ਲਈ ਵਿਸ਼ਵ ਪੱਧਰੀ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਪੰਜਾਬ ਰਵਾਇਤੀ ਲੀਹਾਂ ਤੋਂ ਉੱਭਰ ਕੇ ਦੇਸ਼ ਦਾ ਮੋਹਰੀ ਤਕਨੀਕੀ ਅਤੇ ਆਰਥਿਕ ਗੜ੍ਹ ਬਣ ਜਾਵੇਗਾ।
