ਚੰਡੀਗੜ੍ਹ ਬਰੇਕਿੰਗ 🚨
ਈਡੀ ਦੀ ਰੇਡ ਅਤੇ ਖਰੜ ਦੇ ਈਓ ਨੂੰ ਤੁਰੰਤ ਪ੍ਰਭਾਵ ਨਾਲ ਬਦਲ ਦਿੱਤਾ ਗਿਆ ਹੈ।
ਦੇਰ ਰਾਤ ਹੁਕਮ ਜਾਰੀ ਕਰਦਿਆਂ ਖਰੜ ਦੇ ਈ.ਓ ਨੂੰ ਕਰੀਬ 200 ਕਿਲੋਮੀਟਰ ਦੂਰ ਫਿਰੋਜ਼ਪੁਰ ਭੇਜ ਦਿੱਤਾ ਗਿਆ।
ਇਸ ਤਬਾਦਲੇ ਨੂੰ ਈਡੀ ਦੀ ਕਾਰਵਾਈ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਜਿਸ ਕਲੋਨੀ ਵਿੱਚ ਪਲਾਟਾਂ ਦੇ ਸੀਐਲਯੂ ਨੂੰ ਲੈ ਕੇ ਵਿਵਾਦ ਹੋਇਆ ਸੀ, ਉਹ ਖਰੜ ਨਗਰ ਕੌਂਸਲ ਅਧੀਨ ਆਉਂਦੀ ਹੈ।
ਜਾਣਕਾਰੀ ਅਨੁਸਾਰ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ‘ਤੇ ਪਲਾਟਾਂ ਨੂੰ ਰੈਗੂਲਰ ਕਰਵਾਉਣ ਲਈ ਮੋਟੀ ਰਕਮ ਵਸੂਲਣ ਦਾ ਦੋਸ਼ ਹੈ।
ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਪਲਾਟ ਜਾਂ ਜ਼ਮੀਨ ਨੂੰ ਰੈਗੂਲਰ ਕਰਵਾਉਣ ਲਈ ਮੋਟੀ ਰਕਮ ਲਈ ਗਈ ਸੀ, ਜਿਸ ਨੂੰ ਆਪਸ ‘ਚ ਸਾਂਝਾ ਕੀਤਾ ਗਿਆ ਸੀ।
