ਰਾਜ ਚੋਣ ਕਮਿਸ਼ਨ, ਪੰਜਾਬ ਨੇ ਮਿਉਂਸਪਲ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਆਈਏਐਸ/ਸੀਨੀਅਰ ਪੀਸੀਐਸ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਵਜੋਂ ਨਿਯੁਕਤ ਕੀਤਾ ਹੈ।



ਚੰਡੀਗੜ੍ਹ, 16 ਮਈ 2026:

ਰਾਜ ਚੋਣ ਕਮਿਸ਼ਨ, ਪੰਜਾਬ ਨੇ ਰਾਜ ਵਿੱਚ 08 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ 105) ਲਈ ਆਮ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਵੋਟਾਂ 26.05.2026 (ਮੰਗਲਵਾਰ) ਨੂੰ ਪੈਣਗੀਆਂ। ਇਨ੍ਹਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਕਮਿਸ਼ਨ ਨੇ 23 ਜ਼ਿਲ੍ਹਿਆਂ ਵਿੱਚ ਆਈਏਐਸ/ਸੀਨੀਅਰ ਪੀਸੀਐਸ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਵਜੋਂ ਨਿਯੁਕਤ ਕੀਤਾ ਹੈ। ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰਾਂ ਦਾ ਵੇਰਵਾ ਇਸ ਪ੍ਰਕਾਰ ਹੈ:-

(1) ਪਰਮਦੀਪ ਸਿੰਘ, ਪੀ.ਸੀ.ਐਸ. (ਅੰਮ੍ਰਿਤਸਰ), (2) ਮਿਸ ਪਰਨੀਤ ਸ਼ੇਰਗਿੱਲ, ਆਈ.ਏ.ਐਸ. (ਬਰਨਾਲਾ) (3) ਹਰਸੁਹਿੰਦਰ ਪਾਲ ਸਿੰਘ ਬਰਾੜ, ਆਈ.ਏ.ਐਸ. (ਬਠਿੰਡਾ), (4) ਸੁਖਪ੍ਰੀਤ ਸਿੰਘ ਸਿੱਧੂ ਪੀ.ਸੀ.ਐਸ.(ਫਿਰੋਜ਼ਪੁਰ), (5) ਰੁਬਿੰਦਰਜੀਤ ਸਿੰਘ ਬਰਾੜ ਆਈ.ਏ.ਐਸ. (ਫ਼ਰੀਦਕੋਟ), (6) ਰਿਸ਼ਭ ਬਾਂਸਲ, ਪੀ.ਸੀ.ਐਸ. (ਫਾਜ਼ਿਲਕਾ), (7) ਮਿਸ. ਹਰਗੁਣਜੀਤ ਕੌਰ, ਆਈ.ਏ.ਐਸ. (ਫਤਿਹਗੜ੍ਹ ਸਾਹਿਬ), (8) ਰਾਕੇਸ਼ ਕੁਮਾਰ ਪੋਪਲੀ, ਪੀ.ਸੀ.ਐਸ. (ਗੁਰਦਾਸਪੁਰ), (9) ਮਿਸ. ਹਰਜੋਤ ਕੌਰ, ਪੀ.ਸੀ.ਐਸ. (ਹੁਸ਼ਿਆਰਪੁਰ), (10) ਪਰਮਵੀਰ ਸਿੰਘ, ਆਈ.ਏ.ਐਸ. (ਜਲੰਧਰ), (11) ਮਿਸ. ਕਨੂੰ ਥਿੰਦ ਪੀ.ਸੀ.ਐਸ. (ਕਪੂਰਥਲਾ/19.05.2026 ਤੱਕ) ਅਤੇ ਸ੍ਰੀਮਤੀ ਸੇਨੂ ਦੁੱਗਲ, ਆਈ.ਏ.ਐਸ. (ਕਪੂਰਥਲਾ/24.05.2026 ਤੋਂ 29.05.2026), (12) ਸ੍ਰੀਮਤੀ ਬਲਦੀਪ ਕੌਰ, ਆਈ.ਏ.ਐਸ. (ਲੁਧਿਆਣਾ), (13) ਮਿਸ. ਨਯਨ, ਪੀ.ਸੀ.ਐਸ. (ਮੋਗਾ), (14) ਅਮਿਤ ਸਰੀਨ, ਪੀ.ਸੀ.ਐਸ. (ਮਾਨਸਾ), (15) ਪਰਮੋਦ ਸਿੰਗਲਾ, ਪੀ.ਸੀ.ਐਸ. (ਮਲੇਰਕੋਟਲਾ), (16) ਅਮਰਬੀਰ ਸਿੰਘ, ਪੀ.ਸੀ.ਐਸ. (ਸ੍ਰੀ ਮੁਕਤਸਰ ਸਾਹਿਬ), (17) ਸ਼੍ਰੀਮਤੀ ਅਪਨੀਤ ਰਿਆਤ, ਆਈ.ਏ.ਐਸ. (ਪਟਿਆਲਾ/19.05.2026 ਤੱਕ) ਅਤੇ ਰਿਸ਼ੀ ਪਾਲ ਸਿੰਘ, ਆਈ.ਏ.ਐਸ. (ਪਟਿਆਲਾ/24.05.2026 ਤੋਂ 29.05.2026), (18) ਅਮਰਿੰਦਰ ਸਿੰਘ ਟਿਵਾਣਾ, ਪੀ.ਸੀ.ਐਸ. (ਪਠਾਨਕੋਟ), (19) ਜਗਜੀਤ ਸਿੰਘ ਪੀ.ਸੀ.ਐਸ. (ਰੂਪਨਗਰ), (20) ਮਿਸ ਅਮਨਦੀਪ ਕੌਰ, ਆਈ.ਏ.ਐਸ. (ਐਸ.ਬੀ.ਐਸ. ਨਗਰ), (21) ਅਭਿਜੀਤ ਕਪਲਿਸ਼, ਆਈ.ਏ.ਐਸ. (ਮੁਹਾਲੀ), (22) ਕਮਲ ਕੁਮਾਰ ਗਰਗ ਆਈ.ਏ.ਐਸ. (ਸੰਗਰੂਰ), (23) ਵਿਕਾਸ ਹੀਰਾ, ਪੀ.ਸੀ.ਐਸ. (ਤਰਨਤਾਰਨ)।

Leave a Comment

Your email address will not be published. Required fields are marked *

Scroll to Top