ਭਾਰਤੀ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦਿਹਾਂਤ – D5 News



ਭਾਰਤ ਦੇ ਮਹਾਨ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। ਉਹ 49 ਸਾਲਾਂ ਦੇ ਸਨ। ਉਨ੍ਹਾਂ ਨੂੰ ਦਿੱਲੀ ਦੇ ਮੈਕਸ ਸਾਕੇਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਕਲਿਕੇਸ਼ ਨਰਾਇਣ ਸਿੰਘ ਦਿਓ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 1 ਜੂਨ ਦੀ ਰਾਤ ਨੂੰ ਮਿਊਨਿਖ ਤੋਂ ਵਾਪਸੀ ਫਲਾਈਟ ‘ਚ ਜਸਪਾਲ ਦੀ ਸਿਹਤ ਵਿਗੜ ਗਈ, ਜਿੱਥੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਦਿੱਲੀ ਪਹੁੰਚਣ ‘ਤੇ ਜਸਪਾਲ ਨੂੰ ਮੈਕਸ ਸਾਕੇਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਸਪਾਲ ਰਾਣਾ ਪੈਰਿਸ ਓਲੰਪਿਕ ਵਿੱਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੇ ਕੋਚ ਸਨ। ਉਹ ਇੱਕ ਜੂਨੀਅਰ ਟੀਮ ਕੋਚ ਅਤੇ ਉੱਚ-ਪ੍ਰਦਰਸ਼ਨ ਟ੍ਰੇਨਰ ਸੀ। ਜਸਪਾਲ ਨੂੰ ਫਰਵਰੀ 2025 ਵਿੱਚ 25 ਮੀਟਰ ਪਿਸਟਲ ਈਵੈਂਟ ਵਿੱਚ ਭਾਰਤ ਦਾ ਉੱਚ-ਪ੍ਰਦਰਸ਼ਨ ਕੋਚ ਨਿਯੁਕਤ ਕੀਤਾ ਗਿਆ ਸੀ। ਇੱਕ ਖਿਡਾਰੀ ਵਜੋਂ, ਜਸਪਾਲ ਰਾਣਾ ਨੇ ਏਸ਼ੀਅਨ ਖੇਡਾਂ ਵਿੱਚ ਚਾਰ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਸਮੇਤ ਅੱਠ ਤਗਮੇ ਜਿੱਤੇ ਸਨ। ਉਸਨੇ ਰਾਸ਼ਟਰਮੰਡਲ ਖੇਡਾਂ ਵਿੱਚ ਨੌਂ ਸੋਨ, ਚਾਰ ਚਾਂਦੀ ਅਤੇ ਦੋ ਕਾਂਸੀ ਸਮੇਤ 15 ਤਗਮੇ ਜਿੱਤੇ।

Leave a Comment

Your email address will not be published. Required fields are marked *

Scroll to Top