ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਜੇ ਦੇ ਗਰੁੱਪ ਮੈਚ ਵਿੱਚ ਅਰਜਨਟੀਨਾ ਨੇ ਜੌਰਡਨ ਨੂੰ 3-1 ਨਾਲ ਹਰਾਇਆ।ਆਰਲਿੰਗਟਨ ਵਿੱਚ ਹੋਏ ਇਸ ਮੁਕਾਬਲੇ ਵਿੱਚ ਅਰਜਨਟੀਨਾ ਦੇ ਜਿਓਵਾਨੀ ਲੋ ਸੇਲਸੋ ਨੇ ਮੈਚ ਦੇ 19ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਲੌਟਾਰੋ ਮਾਰਟੀਨੇਜ਼ ਨੇ ਮੈਚ ਦੇ 31ਵੇਂ ਮਿੰਟ ਵਿੱਚ ਗੋਲ ਕਰਕੇ ਅਰਜਨਟੀਨਾ ਨੂੰ 2-0 ਦੀ ਬੜ੍ਹਤ ਦਿਵਾਈ। ਮੈਚ ਦੇ 55ਵੇਂ ਮਿੰਟ ਵਿੱਚ ਜਾਰਡਨ ਦੇ ਮੂਸਾ ਅਲ ਤਾਮਾਰੀ ਨੇ ਸਕੋਰ 2-1 ਕਰ ਦਿੱਤਾ। ਮੈਚ ਦੇ 80ਵੇਂ ਮਿੰਟ ਵਿੱਚ ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੇਸੀ ਨੇ ਗੋਲ ਕਰਕੇ ਟੀਮ ਨੂੰ 3-1 ਦੀ ਬੜ੍ਹਤ ਦਿਵਾਈ, ਜੋ ਅੰਤ ਤੱਕ ਕਾਇਮ ਰਹੀ।
