ਪੰਜਾਬ ਨਿਊਜ਼: ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸੰਧੂ ਕਲਾਂ ਅਤੇ ਭਗਤਪੁਰਾ ਵਿਖੇ 82 ਕਰੋੜ ਰੁਪਏ ਦੇ ਨਹਿਰੀ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ – Patiala News | ਪਟਿਆਲਾ ਦੀ ਸਿਆਸਤ



ਪੰਜਾਬ ਨਿਊਜ਼: ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸੰਧੂ ਕਲਾਂ ਅਤੇ ਭਗਤਪੁਰਾ ਵਿਖੇ 82 ਕਰੋੜ ਰੁਪਏ ਦੇ ਨਹਿਰੀ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ *ਕਹਿੰਦੇ, 23 ਹੋਰ ਪਿੰਡਾਂ ਨੂੰ ਨਹਿਰੀ ਪਾਣੀ ਮਿਲੇਗਾ; 13,461 ਵਾਧੂ ਏਕੜ ਰਕਬੇ ਨੂੰ ਯਕੀਨੀ ਸਿੰਚਾਈ ਦਾ ਲਾਭ* ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵੀਰਵਾਰ ਨੂੰ 2 ਕਰੋੜ ਰੁਪਏ ਤੋਂ ਵੱਧ ਦੇ ਦੋ ਨਹਿਰੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਅਤੇ ਭਗਤਪੁਰਾ ਵਿਖੇ 82 ਕਰੋੜ ਰੁਪਏ। ਇਹ ਪ੍ਰੋਜੈਕਟ 23 ਵਾਧੂ ਪਿੰਡਾਂ ਨੂੰ ਯਕੀਨੀ ਨਹਿਰੀ ਸਿੰਚਾਈ ਪ੍ਰਦਾਨ ਕਰਨਗੇ ਅਤੇ 13,461 ਏਕੜ ਵਾਹੀਯੋਗ ਭੂਮੀ ਨੂੰ ਭਰੋਸੇਯੋਗ ਸਿੰਚਾਈ ਅਧੀਨ ਲਿਆਉਣਗੇ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਖੇਤੀਬਾੜੀ ਨੂੰ ਮਜ਼ਬੂਤ ​​ਕਰਨ, ਜਲ ਪ੍ਰਬੰਧਨ ਵਿੱਚ ਸੁਧਾਰ ਕਰਨ ਅਤੇ ਕਿਸਾਨਾਂ ਤੱਕ ਨਹਿਰੀ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ ਲਗਭਗ 7200 ਕਰੋੜ ਰੁਪਏ ਦੇ ਸਿੰਚਾਈ ਪ੍ਰੋਜੈਕਟ ਸਮਰਪਿਤ ਕੀਤੇ ਹਨ। ਜਲ ਸਰੋਤ ਮੰਤਰੀ ਨੇ ਭਦੌੜ ਵਿਧਾਨ ਸਭਾ ਹਲਕੇ ਦੇ ਪਿੰਡ ਸੰਧੂ ਕਲਾਂ ਵਿਖੇ 37 ਕਰੋੜ ਰੁਪਏ ਦੇ ਢਪਾਲੀ ਕੈਨਾਲ ਸਿਸਟਮ ਪ੍ਰੋਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ 11 ਹੋਰ ਪਿੰਡਾਂ ਵਿਧਾਤਾ, ਚੂੰਘਾ, ਦੀਨਾ ਸਾਹਿਬ, ਭਦੌੜ, ਪੱਟੀ ਦੀਪ ਸਿੰਘ, ਸਹਿਣਾ, ਬੱਲੋਕੇ, ਸੰਧੂ ਕਲਾਂ, ਨੈਣੇਵਾਲ, ਸੰਧੂ ਖੁਰਦ ਅਤੇ ਫੂਲੇਵਾਲਾ ਤੱਕ ਨਹਿਰੀ ਸਿੰਚਾਈ ਦਾ ਵਿਸਤਾਰ ਕਰੇਗਾ ਜਿਸ ਨਾਲ 3,854 ਏਕੜ ਵਾਧੂ ਰਕਬੇ ਨੂੰ ਨਹਿਰੀ ਸਿੰਚਾਈ ਹੇਠ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ 5,418 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲਦਾ ਸੀ, ਉਥੇ ਹੁਣ ਸਿੰਜਾਈ ਵਾਲਾ ਰਕਬਾ 9,272 ਏਕੜ ਤੱਕ ਪਹੁੰਚ ਗਿਆ ਹੈ। ਬਾਅਦ ਵਿੱਚ ਕੈਬਨਿਟ ਮੰਤਰੀ ਨੇ ਪਿੰਡ ਭਗਤਪੁਰਾ ਵਿਖੇ ਸਹਿਣਾ ਡਿਸਟ੍ਰੀਬਿਊਟਰੀ, ਦਰਾਜ ਮਾਈਨਰ, ਢਿੱਲਵਾਂ ਮਾਈਨਰ ਅਤੇ ਸਹਿਣਾ ਮਾਈਨਰ ਦੀ ਕੰਕਰੀਟ ਲਾਈਨਿੰਗ ਅਤੇ ਨਵੀਨੀਕਰਨ ਲਈ 45.46 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਨਾਲ 12 ਹੋਰ ਪਿੰਡਾਂ ਪੱਟੀ ਖੱਟਰਾਂ, ਜੈਮਲ ਸਿੰਘ ਵਾਲਾ, ਢਿੱਲਵਾਂ ਪਟਿਆਲਾ, ਢਿੱਲਵਾਂ ਨਾਭਾ, ਮੌੜ ਪਟਿਆਲਾ, ਮੌੜ ਨਾਭਾ, ਉਗੋਕੇ, ਦਰਾਜ, ਸਹਿਣਾ, ਬੁਰਜ ਫਤਿਹਗੜ੍ਹ, ਪੱਟੀ ਦਰਾਕਾ ਅਤੇ ਭਗਤਪੁਰਾ ਨੂੰ ਲਾਭ ਹੋਵੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ, ਕਮਾਂਡ ਖੇਤਰ 16,112.86 ਏਕੜ ਤੋਂ ਵਧ ਕੇ 25,720.12 ਏਕੜ ਹੋ ਗਿਆ ਹੈ, ਜਿਸ ਨਾਲ 9,607.26 ਏਕੜ ਵਾਧੂ ਨਹਿਰੀ ਸਿੰਜਾਈ ਅਧੀਨ ਆ ਗਈ ਹੈ। ਇਸ ਮੌਕੇ ਬੋਲਦਿਆਂ ਹਲਕਾ ਭਦੌੜ ਦੇ ਵਿਧਾਇਕ ਸ: ਲਾਭ ਸਿੰਘ ਉਗੋਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਹਲਕੇ ਨੂੰ ਕਰੋੜਾਂ ਰੁਪਏ ਦੇ ਸਿੰਚਾਈ ਪ੍ਰੋਜੈਕਟ ਸਮਰਪਿਤ ਕਰਨ ਲਈ ਧੰਨਵਾਦ ਕੀਤਾ | ਉਨ•ਾਂ ਕਿਹਾ ਕਿ ਨਹਿਰੀ ਪਾਣੀ ਪਹਿਲੀ ਵਾਰ ਕਈ ਪਿੰਡਾਂ ਤੱਕ ਪਹੁੰਚਿਆ ਹੈ ਅਤੇ ਇਸ ਪ੍ਰੋਜੈਕਟ ਨੂੰ ਇਤਿਹਾਸਕ ਤੋਹਫਾ ਦੱਸਦਿਆਂ ਕਿਹਾ ਕਿ ਜਿਸ ਨਾਲ ਖੇਤੀਬਾੜੀ ਨੂੰ ਮਜ਼ਬੂਤੀ ਮਿਲੇਗੀ ਅਤੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ। ਉਦਘਾਟਨ ਮੌਕੇ ਸੰਧੂ ਕਲਾਂ ਅਤੇ ਭਗਤਪੁਰਾ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਣ ’ਤੇ ਮਠਿਆਈਆਂ ਵੰਡੀਆਂ। ਉਨ੍ਹਾਂ ਨੇ ਢਿੱਲਵਾਂ ਸਿਸਟਮ ਦੇ ਸਾਰੇ ਨੌਂ ਆਊਟਲੈੱਟਾਂ (ਮੋਘਾਂ) ਦੇ ਚਾਲੂ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਖੇਤੀਬਾੜੀ ਦੀ ਖੁਸ਼ਹਾਲੀ ਲਈ ਨਵੇਂ ਰਾਹ ਖੋਲ੍ਹਣਗੇ। ਪਿੰਡ ਵਾਸੀਆਂ ਨੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਕੰਮਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਚੇਅਰਮੈਨ ਅੰਮ੍ਰਿਤ ਢਿੱਲਵਾਂ, ਨਿਰਭੈ ਧੌਲਾ, ਭਦੌੜ ਨਗਰ ਕੌਂਸਲ ਦੇ ਪ੍ਰਧਾਨ ਜਗਦੀਪ ਜੱਗੀ, ਐਸਡੀਐਮ ਤਪਾ ਆਯੂਸ਼ ਗੋਇਲ (ਆਈ.ਏ.ਐਸ.), ਸੁਪਰਡੈਂਟ ਇੰਜਨੀਅਰ (ਜਲ ਸਰੋਤ) ਅੰਕਿਤ ਧੀਰ, ਐਕਸੀਅਨ ਜਗਮੀਤ ਸਿੰਘ ਅਤੇ ਹਰਸ਼ਾਂਤ ਵਰਮਾ, ਪਾਰਟੀ ਆਗੂ ਭੋਲਾ ਸਿੰਘ ਮਾਸਟਰ, ਪਿੰਡਾਂ ਦੇ ਸਰਪੰਚ, ਸਰਪੰਚ ਤੇ ਹੋਰ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top