ਪੇਂਡੂ ਪਰਿਵਾਰਾਂ ਨੂੰ ਹੁਣ ਮਿਲੇਗਾ ਸਾਲ ‘ਚ 125 ਦਿਨ ਦਾ ਰੁਜ਼ਗਾਰ, ਨਵੀਂ ਸਕੀਮ ਨੋਟੀਫਾਈ, ਪੰਜਾਬ ਸਰਕਾਰ ਦਾ ਵੱਡਾ ਫੈਸਲਾ


ਚੰਡੀਗੜ੍ਹ, 26 ਜੂਨ (2026): ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸੂਬੇ ਦੇ ਪੇਂਡੂ ਖੇਤਰਾਂ ਲਈ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ ‘ਵਿਕਸਿਤ ਭਾਰਤ@2047’ ਦੇ ਰਾਸ਼ਟਰੀ ਵਿਜ਼ਨ ਨਾਲ ਮੇਲ ਖਾਂਦੀ ਇੱਕ ਨਵੀਂ ਰੁਜ਼ਗਾਰ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਰਾਜ ਵਿੱਚ ਅਧਿਕਾਰੀ ਅਜੀਤ ਬਾਲਾਜੀ ਜੋਸ਼ੀ (ਪ੍ਰਸ਼ਾਸਕੀ ਸਕੱਤਰ, ਪੰਜਾਬ ਸਰਕਾਰ) ਦੁਆਰਾ ਜਾਰੀ ਅਧਿਕਾਰਤ ਨੋਟੀਫਿਕੇਸ਼ਨ (ਨੰਬਰ 1/51/2018/NC-3/4034-44) ਅਨੁਸਾਰ ਆਈ.ਏ.ਐਸ. “ਵਿਕਸਤ ਭਾਰਤ-ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ) ਲਈ ਗਰੰਟੀ [VB-G RAM G] ਸਕੀਮ, ਪੰਜਾਬ 2026” ਲਾਗੂ ਕੀਤਾ ਗਿਆ ਹੈ।

ਖ਼ਬਰਾਂ ਦੇ ਮੁੱਖ ਨੁਕਤੇ:

  • 125 ਦਿਨਾਂ ਦੀ ਰੁਜ਼ਗਾਰ ਗਰੰਟੀ: ਇਸ ਸਕੀਮ ਤਹਿਤ ਹਰੇਕ ਵਿੱਤੀ ਸਾਲ ਵਿੱਚ ਹਰੇਕ ਪੇਂਡੂ ਪਰਿਵਾਰ, ਜਿਸ ਦੇ ਬਾਲਗ ਮੈਂਬਰ ਗੈਰ-ਹੁਨਰਮੰਦ ਹੱਥੀਂ ਕੰਮ ਕਰਨ ਲਈ ਤਿਆਰ ਹਨ। 125 ਦਿਨਾਂ ਦੀ ਦਿਹਾੜੀ ਰੁਜ਼ਗਾਰ ਦੀ ਗਰੰਟੀ ਦਿੱਤਾ ਜਾਵੇਗਾ

  • ਐਕਟ ਅਧੀਨ ਪ੍ਰਵਾਨਗੀ: ਇਸ ਨਵੀਂ ਯੋਜਨਾ ਨੂੰ ‘ਵਿਕਸਤ ਭਾਰਤ-ਗਾਰੰਟੀ ਫਾਰ ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ) ਐਕਟ, 2025’ ਦੇ ਉਪਬੰਧਾਂ ਦੇ ਤਹਿਤ ਅਧਿਸੂਚਿਤ ਕੀਤਾ ਗਿਆ ਹੈ।

  • ਮੁੱਖ ਉਦੇਸ਼: ਸਰਕਾਰ ਦਾ ਟੀਚਾ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਵਧਾਉਣਾ, ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਣਾ ਅਤੇ ਸਾਰੇ ਲੋੜਵੰਦਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣਾ ਹੈ।

ਅਧਿਕਾਰਤ ਬਿਆਨ: “ਇਹ ਯੋਜਨਾ ਪੇਂਡੂ ਅਰਥਚਾਰੇ ਨੂੰ ਨਵੀਂ ਦਿਸ਼ਾ ਦੇਣ ਲਈ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ, ਵਿਕਾਸ ਅਤੇ ਸਥਿਰਤਾ ਨੂੰ ਮਜ਼ਬੂਤ ​​ਕਰਨ ‘ਤੇ ਕੇਂਦਰਿਤ ਹੈ।”

ਇਸ ਫੈਸਲੇ ਨਾਲ ਪੰਜਾਬ ਦੇ ਹਜ਼ਾਰਾਂ ਪੇਂਡੂ ਪਰਿਵਾਰਾਂ ਨੂੰ ਸਿੱਧੇ ਤੌਰ ‘ਤੇ ਲਾਭ ਮਿਲਣ ਦੀ ਉਮੀਦ ਹੈ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਦੇ ਸਾਧਨ ਮਜ਼ਬੂਤ ​​ਹੋਣਗੇ।

Leave a Comment

Your email address will not be published. Required fields are marked *

Scroll to Top