ਪਟਿਆਲਾ ਨਿਊਜ਼ : ਏ.ਆਈ. ਸਾਲਿਡ ਵੇਸਟ ਮੈਨੇਜਮੈਂਟ ਦੀ ਤਕਨੀਕ ਨਾਲ ਕੀਤੀ ਜਾਵੇਗੀ ਨਿਗਰਾਨੀ : ਡੀ.ਜੀ.ਐਮ ਹਰਜੀਤ ਸਿੰਘ ਪਟਿਆਲਾ, 7 ਮਈ: ਠੋਸ ਰਹਿੰਦ-ਖੂੰਹਦ (ਕੂੜਾ ਪ੍ਰਬੰਧਨ) ਪ੍ਰਣਾਲੀ ਨੂੰ ਹੋਰ ਪ੍ਰਭਾਵੀ ਅਤੇ ਪਾਰਦਰਸ਼ੀ ਬਣਾਉਣ ਦੇ ਉਦੇਸ਼ ਨਾਲ ਅੱਜ ਪੈਸਕੋ ਦੇ ਡੀਜੀਐਮ ਸ੍ਰੀ ਹਰਜੀਤ ਸਿੰਘ ਨੇ ਪੈਸਕੋ ਸੁਪਰਵਾਈਜ਼ਰਾਂ ਨਾਲ ਮਿਲ ਕੇ ਪੀ.ਐਮ.ਆਈ.ਡੀ.ਸੀ. ਦੁਆਰਾ ਚਲਾਏ ਜਾ ਰਹੇ ਏ.ਆਈ. ਤਕਨੀਕ ਨਾਲ ਲੈਸ ਡੈਸ਼ਬੋਰਡ ਸਿਸਟਮ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਸੁਪਰਵਾਈਜ਼ਰਾਂ ਨੂੰ ਐਪ ਦੀ ਸਹੀ ਵਰਤੋਂ ਅਤੇ ਨਿਗਰਾਨੀ ਪ੍ਰਕਿਰਿਆ ਸਬੰਧੀ ਵਿਸਥਾਰਪੂਰਵਕ ਸਿਖਲਾਈ ਵੀ ਦਿੱਤੀ ਗਈ। ਡੀਜੀਐਮ ਸ੍ਰੀ ਹਰਜੀਤ ਸਿੰਘ ਜੀ ਨੇ ਕਿਹਾ ਕਿ ਆਧੁਨਿਕ ਯੁੱਗ ਵਿੱਚ ਤਕਨਾਲੋਜੀ ਦੀ ਵਰਤੋਂ ਕਾਰਜ ਪ੍ਰਣਾਲੀ ਨੂੰ ਵਧੇਰੇ ਕੁਸ਼ਲ, ਪਾਰਦਰਸ਼ੀ ਅਤੇ ਜਵਾਬਦੇਹ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਏਆਈ ਇਹ ਡੈਸ਼ਬੋਰਡ ਆਧਾਰਿਤ ਦਫ਼ਤਰੀ ਅਤੇ ਖੇਤਰੀ ਪੱਧਰ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਵਿੱਚ ਹੋਰ ਸੁਧਾਰ ਕਰੇਗਾ ਅਤੇ ਕੂੜਾ ਪ੍ਰਬੰਧਨ ਪ੍ਰਣਾਲੀ ਵਿੱਚ ਗਤੀਸ਼ੀਲਤਾ ਲਿਆਉਣ ਵਿੱਚ ਮਦਦ ਕਰੇਗਾ। ਉਨ੍ਹਾਂ ਸੁਪਰਵਾਈਜ਼ਰਾਂ ਨੂੰ ਅਪੀਲ ਕੀਤੀ ਕਿ ਉਹ ਨਵੀਂ ਤਕਨੀਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਉਣ ਅਤੇ ਖੇਤਰੀ ਪੱਧਰ ‘ਤੇ ਇਸ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ। ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਪਾਸਕੋ ਸੁਪਰਵਾਈਜ਼ਰ ਅਤੇ ਪਟਿਆਲਾ ਖੇਤਰ ਦੇ ਐਮ.ਆਈ.ਐਸ. ਦੇ ਮਾਹਿਰ ਵੀ ਹਾਜ਼ਰ ਸਨ।
