ਦੇਸ਼ ਵਿੱਚ ਮਹਿੰਗਾਈ ਦਾ ਦਬਾਅ ਤੇਜ਼ੀ ਨਾਲ ਵੱਧ ਰਿਹਾ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਦੇਸ਼ ਦੀ ਥੋਕ ਮਹਿੰਗਾਈ ਦਰ ਮਾਰਚ 2026 ਦੇ 3.88 ਫੀਸਦੀ ਤੋਂ ਵਧ ਕੇ ਅਪ੍ਰੈਲ ‘ਚ 8.30 ਫੀਸਦੀ ਹੋ ਗਈ।
ਇਹ 42 ਮਹੀਨਿਆਂ, ਜਾਂ ਲਗਭਗ ਤਿੰਨ ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਨੂੰ ਦਰਸਾਉਂਦਾ ਹੈ, ਅਤੇ ਭਵਿੱਖ ਵਿੱਚ ਵਸਤੂਆਂ ਦੀਆਂ ਕੀਮਤਾਂ ‘ਤੇ ਹੋਰ ਭਾਰ ਪਾ ਸਕਦਾ ਹੈ। ਖਾਸ ਤੌਰ ‘ਤੇ ਈਂਧਨ ਅਤੇ ਬਿਜਲੀ ਦੀਆਂ ਕੀਮਤਾਂ ‘ਚ ਤਿੱਖਾ ਵਾਧਾ ਇਸ ਮਹਿੰਗਾਈ ਦਾ ਮੁੱਖ ਕਾਰਨ ਰਿਹਾ ਹੈ।
ਈਂਧਨ ਅਤੇ ਬਿਜਲੀ ਮਹਿੰਗਾਈ ਅਪ੍ਰੈਲ ‘ਚ 24.71 ਫੀਸਦੀ ‘ਤੇ ਪਹੁੰਚ ਗਈ, ਜਦੋਂ ਕਿ ਕੱਚੇ ਤੇਲ ਦੀਆਂ ਥੋਕ ਕੀਮਤਾਂ ‘ਚ 88 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕ੍ਰਮਵਾਰ 32.40 ਫੀਸਦੀ ਅਤੇ 25.19 ਫੀਸਦੀ ਦਾ ਵਾਧਾ ਹੋਇਆ ਹੈ। ਐਲਪੀਜੀ ਦੀਆਂ ਕੀਮਤਾਂ ਵਿੱਚ ਵੀ 10.92 ਫੀਸਦੀ ਦਾ ਵਾਧਾ ਹੋਇਆ ਹੈ।
