ਤਵੀਸ਼ਾ ਸ਼ਰਮਾ ਮਾਮਲੇ ‘ਚ ਅਪਡੇਟ, ਪਤੀ ਸਮਰਥ ਜਬਲਪੁਰ ਤੋਂ ਗ੍ਰਿਫਤਾਰ


ਜਬਲਪੁਰ ਪੁਲਸ ਨੇ ਤਵੀਸ਼ਾ ਸ਼ਰਮਾ ਦੀ ਹਾਈ-ਪ੍ਰੋਫਾਈਲ ਮੌਤ ਦੇ ਮਾਮਲੇ ‘ਚ ਭਗੌੜੇ ਪਤੀ ਸਮਰਥ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੁੱਕਰਵਾਰ ਸ਼ਾਮ ਨੂੰ, ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਦੋਸ਼ੀ – ਸਮਰਥ – ਆਤਮ ਸਮਰਪਣ ਕਰਨ ਲਈ ਜ਼ਿਲ੍ਹਾ ਅਦਾਲਤ ਵਿੱਚ ਪਹੁੰਚਿਆ; ਹਾਲਾਂਕਿ ਅਦਾਲਤ ਨੇ ਉਸ ਦੇ ਸਮਰਪਣ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਉਹ ਅਦਾਲਤ ਦੇ ਅੰਦਰ ਇੱਕ ਕਮਰੇ ਵਿੱਚ ਲੁਕ ਗਿਆ। ਇਸ ਦੀ ਸੂਚਨਾ ਮਿਲਣ ‘ਤੇ ਭੋਪਾਲ ਅਤੇ ਜਬਲਪੁਰ ਪੁਲਸ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਉਸ ਨੂੰ ਹਿਰਾਸਤ ‘ਚ ਲੈ ਲਿਆ।

ਪੁਲਿਸ 7 ਦਿਨ ਦਾ ਰਿਮਾਂਡ ਮੰਗੇਗੀ
ਐਸਆਈਟੀ ਦੇ ਮੁਖੀ ਏਸੀਪੀ ਰਜਨੀਸ਼ ਕਸ਼ਯਪ ਨੇ ਕਿਹਾ, “ਸਾਡੀ ਟੀਮ ਨੇ ਮੁਲਜ਼ਮ ਸਮਰਥ ਸਿੰਘ ਨੂੰ ਜਬਲਪੁਰ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਕਮਿਸ਼ਨਰ ਅੱਜ ਦੁਪਹਿਰ 1 ਵਜੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਅਸੀਂ ਮੁਲਜ਼ਮ ਦਾ 7 ਦਿਨ ਦਾ ਰਿਮਾਂਡ ਮੰਗਾਂਗੇ। ਅਸੀਂ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਾਂਗੇ।”

ਜਬਲਪੁਰ ਪੁਲਸ ਨੇ ਦੋਸ਼ੀ ਸਮਰਥ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਭੋਪਾਲ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਉਸ ਨੂੰ ਭੋਪਾਲ ਲੈ ਕੇ ਆਈ ਹੈ ਅਤੇ ਅੱਜ ਦੁਪਹਿਰ ਤੱਕ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।

ਹਾਈਕੋਰਟ ਨੇ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ

ਜਿਕਰਯੋਗ ਹੈ ਕਿ ਹਾਲ ਹੀ ਵਿੱਚ ਭੋਪਾਲ ਦੀ ਇੱਕ ਅਦਾਲਤ ਵੱਲੋਂ ਉਸਦੀ ਜ਼ਮਾਨਤ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਸਮਰਥ ਸਿੰਘ ਨੇ ਗ੍ਰਿਫਤਾਰੀ ਤੋਂ ਬਚਣ ਲਈ ਜਬਲਪੁਰ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਸ਼ੁੱਕਰਵਾਰ ਦੁਪਹਿਰ ਨੂੰ ਸੁਣਵਾਈ ਦੌਰਾਨ ਸਮਰਥ ਸਿੰਘ ਨੇ ਆਪਣੀ ਅਗਾਊਂ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ। ਇਸ ਤੋਂ ਬਾਅਦ ਹਾਈ ਕੋਰਟ ਨੇ ਉਸ ਨੂੰ ਕਟਾਰਾ ਹਿਲਸ ਥਾਣੇ ਦੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਜਾਂ ਜਾਂਚ ਅਧਿਕਾਰੀ ਦੇ ਸਾਹਮਣੇ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ।

Leave a Comment

Your email address will not be published. Required fields are marked *

Scroll to Top