ਸਮੱਗਰੀ ‘ਤੇ ਜਾਓ
ਚੰਡੀਗੜ੍ਹ, 14 ਜੂਨ; ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਡਾ.ਬੀ.ਆਰ.ਅੰਬੇਦਕਰ ਨਾਲ ਜੁੜੀ ਪੰਚ ਤੀਰਥ ਯਾਤਰਾ ‘ਤੇ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀਆਂ ਤਿੰਨ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਤੀਰਥ ਯਾਤਰਾ ਭਾਗੀਦਾਰਾਂ ਨੂੰ ਡਾ. ਅੰਬੇਡਕਰ ਦੇ ਜੀਵਨ ਨਾਲ ਜੁੜੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰੇਗੀ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਅਤੇ ਸੁਰਜੀਤ ਕੀਤਾ ਗਿਆ ਹੈ।
ਢਿੱਲੋਂ ਨੇ ਦੱਸਿਆ ਕਿ 14 ਜੂਨ ਤੋਂ 21 ਜੂਨ, 2026 ਤੱਕ ਹੋਣ ਵਾਲੀ ਇਸ ਯਾਤਰਾ ਵਿੱਚ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਅਤੇ ਵਿਰਾਸਤ ਨਾਲ ਜੁੜੇ ਪੰਜ ਪ੍ਰਮੁੱਖ ਤੀਰਥ ਸਥਾਨਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਨਾਲ ਨਾ ਸਿਰਫ਼ ਇਨ੍ਹਾਂ ਥਾਵਾਂ ਦਾ ਵਿਕਾਸ ਕੀਤਾ ਹੈ ਸਗੋਂ ਇਨ੍ਹਾਂ ਦੀ ਇਤਿਹਾਸਕ ਅਤੇ ਸਮਾਜਿਕ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਹਨ।
ਯਾਤਰਾ ਦੌਰਾਨ, ਸ਼ਰਧਾਲੂ ਮਹੂ (ਜਨਮ ਅਸਥਾਨ), ਨਾਗਪੁਰ ਵਿੱਚ ਦੀਕਸ਼ਾਭੂਮੀ, ਮੁੰਬਈ ਵਿੱਚ ਚੈਤਯਾਭੂਮੀ, ਦਿੱਲੀ ਵਿੱਚ ਮਹਾਪਰਿਨਿਰਵਾਨ ਸਥਲ ਅਤੇ ਦਿੱਲੀ ਵਿੱਚ ਸਥਾਪਿਤ ਵਰਚੁਅਲ ਸਿੱਖਿਆ ਭੂਮੀ (ਲੰਡਨ) ਦੇ ਦਰਸ਼ਨ ਕਰਨਗੇ।
ਇਹ ਸਾਰੀਆਂ ਸਾਈਟਾਂ ਡਾ. ਬੀ.ਆਰ. ਅੰਬੇਦਕਰ ਦੇ ਜੀਵਨ, ਸੰਘਰਸ਼ਾਂ ਅਤੇ ਸਮਾਜਿਕ ਨਿਆਂ ਲਈ ਉਨ੍ਹਾਂ ਦੇ ਅਥਾਹ ਯੋਗਦਾਨ ਨਾਲ ਨੇੜਿਓਂ ਜੁੜੀਆਂ ਹੋਈਆਂ ਹਨ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਨ੍ਹਾਂ ਯਾਦਗਾਰਾਂ ਦੇ ਵਿਕਾਸ ਅਤੇ ਸੰਭਾਲ ‘ਤੇ ਲਗਭਗ 2,000 ਕਰੋੜ ਰੁਪਏ ਖਰਚ ਕੀਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਉਣ ਵਾਲੀਆਂ ਪੀੜ੍ਹੀਆਂ ਬਾਬਾ ਸਾਹਿਬ ਦੇ ਵਿਚਾਰਾਂ, ਆਦਰਸ਼ਾਂ ਅਤੇ ਯੋਗਦਾਨਾਂ ਤੋਂ ਪ੍ਰੇਰਨਾ ਲੈਂਦੀਆਂ ਰਹਿਣ।
ਇਸ ਅਦੁੱਤੀ ਯਾਤਰਾ ਵਿੱਚ 150 ਦੇ ਕਰੀਬ ਸ਼ਰਧਾਲੂ ਭਾਗ ਲੈ ਰਹੇ ਹਨ। ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਆਈਏਐਸ ਅਧਿਕਾਰੀ ਸ਼੍ਰੀ ਐਸ.ਆਰ. ਲੱਧੜ ਵਫ਼ਦ ਦੀ ਅਗਵਾਈ ਕਰਨਗੇ।
ਲੱਧੜ ਨੇ ਕਿਹਾ ਕਿ ਪੰਚ ਤੀਰਥ ਯਾਤਰਾ ਦਾ ਮੁੱਢਲਾ ਉਦੇਸ਼ ਬਾਬਾ ਸਾਹਿਬ ਡਾ.ਅੰਬੇਦਕਰ ਦੇ ਸੰਦੇਸ਼ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਪ੍ਰਤੀ ਰਾਸ਼ਟਰ ਦਾ ਅਹਿਸਾਨ ਪ੍ਰਗਟਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਾਬਾ ਸਾਹਿਬ ਨਾਲ ਸਬੰਧਤ ਸਾਰੇ ਪੰਜ ਤੀਰਥ ਸਥਾਨਾਂ ਨੂੰ ਪਹਿਲੀ ਵਾਰ ਵਿਸ਼ੇਸ਼ ਰਾਸ਼ਟਰੀ ਮਾਨਤਾ ਅਤੇ ਸਨਮਾਨ ਮਿਲਿਆ ਹੈ।
