ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਕੋਚ ਗੋਪੀ ਧੂਰਕੋਟ ਦਾ ਦਿਹਾਂਤ ਕਬੱਡੀ ਜਗਤ ਸੋਗ ਵਿਚ ਡੁੱਬਿਆ ਅੰਤਰਰਾਸ਼ਟਰੀ ਖਿਡਾਰੀ-ਕੋਚ ਗੋਪੀ ਧੂਰਕੋਟ ਦਾ ਲੁਧਿਆਣਾ ਵਿਖੇ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ, ਜ਼ਿਲ੍ਹਾ ਰਣਕੋਟ ਦੇ ਪਿੰਡ ਧੂੜਕੋਟ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਕੋਚ ਗੁਰਪ੍ਰੀਤ ਸਿੰਘ ਗੋਪੀ ਧੂਰਕੋਟ ਦੇ ਦੇਹਾਂਤ ਨਾਲ ਕਬੱਡੀ ਜਗਤ ਸੋਗ ਵਿਚ ਡੁੱਬ ਗਿਆ ਹੈ। ਜਾਣਕਾਰੀ ਅਨੁਸਾਰ ਗੋਪੀ ਧੂਰਕੋਟ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ, ਜਿੱਥੇ ਅੱਜ ਉਨ੍ਹਾਂ ਨੇ ਆਖਰੀ ਸਾਹ ਲਿਆ। ਗੋਪੀ ਧੂਰਕੋਟ ਨੇ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਖੇਡ ਵਿੱਚ ਆਪਣੀ ਸਾਖ ਬਣਾਈ। ਖੇਡ ਪ੍ਰੇਮੀਆਂ ਅਤੇ ਕਬੱਡੀ ਜਗਤ ਵੱਲੋਂ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਧੂੜਕੋਟ ਰਣਸੀਹ ਵਿਖੇ ਕੀਤਾ ਜਾਵੇਗਾ। ਦਾ ਅੰਤ
