ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ ॥ ਸਤਿਗੁਰ ਪ੍ਰਸਾਦਿ ॥ ਹੀਰਾ ਹੀਰਾ ਬੇਧਿ ਪਵਨ ਮਨੁ ਸਹਜੇ ਰਹਾਇਆ ਸਮਾਇ ਸਗਲ ਜੋਤਿ ਇਨੀ ਹਿਰੈ ਬੇਧਿ ਸਤਿਗੁਰ ਬਚਨਿ ਮੁਖ ਪਾਇ ॥੧॥ ਹਰਿ ਕੀ ਕਥਾ ਅਨਾਹਦ ਬਾਣੀ ਹੰਸੁ ਹੋਇ ਹਿਰ ਲੇਇ ਪਛਾਨੀ ॥੧॥ ਰਹੈ ਕਹੈ ਕਬੀਰ ਹੀਰਾ ਅਸ ਦੇਹਿ ਜਗ ਮਹਿ ਰਹਾ ਸਮਾਇ ॥ ਜਦੋਂ ਗੁਰੂ ਜੀ ਨੇ ਦੁੱਖ ਪ੍ਰਗਟ ਕੀਤਾ ਤਾਂ ਗੁਪਤ ਹੀਰਾ ਪ੍ਰਗਟ ਹੋਇਆ। 2.1.31 ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹਦਾ ਹੈ (ਭਾਵ, ਜਦੋਂ ਜੀਵ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ) ਤਦੋਂ ਉਸ ਦਾ ਚੰਚਲ ਮਨ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਇਹ ਪ੍ਰਭੁ-ਹੀਰਾ ਐਸਾ ਹੈ ਜੋ ਸਭ ਜੀਵਾਂ ਵਿਚ ਮੌਜੂਦ ਹੈ-ਇਹ ਮੈਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਸਮਝ ਲਿਆ ਹੈ। 1. ਪ੍ਰਭੂ ਦੀ ਸਿਫ਼ਤਿ-ਸਾਲਾਹ ਅਤੇ ਇਕ-ਰਸ ਗੁਰੂ ਦੀ ਬਾਣੀ ਵਿਚ ਜੁੜ ਕੇ ਜੋ ਜੀਵ ਹੰਸ ਬਣ ਜਾਂਦਾ ਹੈ, ਉਹ (ਪ੍ਰਭੂ) ਹੀਰੇ ਨੂੰ ਪਛਾਣ ਲੈਂਦਾ ਹੈ (ਜਿਵੇਂ ਹੰਸ ਮੋਤੀ ਨੂੰ ਪਛਾਣਦਾ ਹੈ)। 1. ਰਹੋ. ਕਬੀਰ ਮੈਂ ਆਖਦਾ ਹਾਂ-ਪ੍ਰਭੂ-ਹੀਰਾ ਸਾਰੇ ਜਗਤ ਵਿਚ ਵਿਆਪਕ ਹੈ, ਜਦੋਂ ਇਸ ਦੀ ਪਹੁੰਚ ਵਾਲੇ ਸਤਿਗੁਰੂ ਨੇ ਮੈਨੂੰ ਇਸ ਦਾ ਦਰਸ਼ਨ ਕਰਾਇਆ, ਮੈਂ ਉਹ ਹੀਰਾ (ਆਪਣੇ ਅੰਦਰ) ਦੇਖਿਆ, ਉਹ ਲੁਕਿਆ ਹੋਇਆ ਹੀਰਾ (ਮੇਰੇ ਅੰਦਰ) ਪ੍ਰਤੱਖ ਹੋ ਗਿਆ। 2.1.31
