ਦਾ ਕਹਿਣਾ ਹੈ ਕਿ ਪਾਰਟੀ ਸੂਬੇ ‘ਚ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ
ਚੰਡੀਗੜ੍ਹ, 28 ਮਈ (ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਨਿਯੁਕਤ ਕਰਨ ‘ਤੇ ਆੜੇ ਹੱਥੀਂ ਲਿਆ।
ਇਸ ਨਿਯੁਕਤੀ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, ‘ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਨਿਯੁਕਤ ਕਰਨਾ ਪੰਜਾਬ ‘ਚ ਪਾਰਟੀ ਦੀ ਸਥਿਤੀ ਬਾਰੇ ਹੀ ਬੋਲਦਾ ਹੈ।
ਜਿਹੜੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਦੇ “ਦਿਨ ਸੁਪਨੇ” ਲੈ ਰਹੀ ਹੈ, ਉਸ ਨੂੰ ਸੂਬੇ ਦੀ ਅਗਵਾਈ ਕਰਨ ਲਈ ਆਪਣੇ ਤਬੇਲੇ ਵਿੱਚੋਂ ਕੋਈ ਵੀ ਵਿਅਕਤੀ ਨਹੀਂ ਲੱਭ ਸਕਦਾ ਹੈ, ਉਸਨੇ ਟਿੱਪਣੀ ਕੀਤੀ, “ਪਾਰਟੀ ਕੋਲ ਆਪਣੇ ਸੂਬਾ ਪ੍ਰਧਾਨਾਂ ਨੂੰ ਵੀ ਆਊਟਸੋਰਸ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ-ਪਹਿਲਾਂ ਸੁਨੀਲ ਜਾਖੜ ਅਤੇ ਹੁਣ ਕੇਵਲ ਸਿੰਘ ਢਿੱਲੋਂ, ਦੋਵੇਂ ਕਾਂਗਰਸ ਵਿੱਚੋਂ।”
