ਪਟਿਆਲਾ ਨਿਊਜ਼ : ਫੂਡ ਸੇਫਟੀ ਨੂੰ ਯਕੀਨੀ ਬਣਾਉਣ ਅਤੇ ਮਿਲਾਵਟਖੋਰੀ ਨੂੰ ਰੋਕਣ ਲਈ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਦੋ ਦਿਨਾਂ ਵਿੱਚ ਖਾਧ ਪਦਾਰਥਾਂ ਦੇ 10 ਸੈਂਪਲ ਲਏ ਪਟਿਆਲਾ, 29 ਅਪਰੈਲ: ਆਮ ਲੋਕਾਂ ਲਈ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮਿਲਾਵਟਖੋਰੀ ਨੂੰ ਰੋਕਣ ਲਈ ਵਿੱਢੀ ਗਈ ਮੁਹਿੰਮ ਨੂੰ ਅੱਗੇ ਤੋਰਦਿਆਂ ਪਟਿਆਲਾ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਦੋ ਦਿਨਾਂ ਵਿੱਚ ਖੁਰਾਕੀ ਵਸਤਾਂ ਦੇ 10 ਸੈਂਪਲ ਲਏ। ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਡਾ: ਗੁਰਪ੍ਰੀਤ ਕੌਰ ਨੇ ਦੱਸਿਆ ਕਿ ਫੂਡ ਸੇਫ਼ਟੀ ਵਿਭਾਗ ਜ਼ਿਲ੍ਹਾ ਪਟਿਆਲਾ ਵੱਲੋਂ ਕਮਿਸ਼ਨਰ ਕਵਲਪ੍ਰੀਤ ਬਰਾੜ ਕੌਰ ਦੀ ਅਗਵਾਈ ਹੇਠ ਏ.ਡੀ.ਏ.ਜਿਸ ਵਿੱਚ ਡੀ.ਐਚ.ਓ. ਡਾ: ਗੁਰਪ੍ਰੀਤ ਕੌਰ ਨੇ ਫੂਡ ਸੇਫਟੀ ਅਫਸਰ ਤਰੁਣ ਬਾਂਸਲ, ਗੋਰਵ ਕੁਮਾਰ ਅਤੇ ਲਵਪ੍ਰੀਤ ਸਿੰਘ ਦੇ ਨਾਲ 28 ਅਤੇ 29 ਅਪ੍ਰੈਲ ਨੂੰ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮਿਲਾਵਟ ਨੂੰ ਰੋਕਣ ਲਈ ਚਲਾਈ ਮੁਹਿੰਮ ਦੇ ਹਿੱਸੇ ਵਜੋਂ ਇਨਫੋਰਸਮੈਂਟ ਅਤੇ ਨਿਗਰਾਨੀ ਗਤੀਵਿਧੀਆਂ ਕੀਤੀਆਂ। ਡਾ: ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਮਾਣਾ ਤੋਂ 28 ਅਪ੍ਰੈਲ ਨੂੰ ਕੁੱਲ 5 ਇਨਫੋਰਸਮੈਂਟ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚ ਸੋਡੇ ਦੇ 3 ਸੈਂਪਲ, ਵਰਤੇ ਗਏ ਕੁਕਿੰਗ ਆਇਲ ਦਾ 1 ਸੈਂਪਲ ਅਤੇ ਨਮਕ ਦਾ 1 ਸੈਂਪਲ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ 29 ਅਪਰੈਲ ਨੂੰ ਨਾਭਾ ਅਤੇ ਪਟਿਆਲਾ ਤਹਿਸੀਲ ਵਿੱਚੋਂ ਕੁੱਲ 5 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚ ਸਰ੍ਹੋਂ ਦੇ ਤੇਲ ਦੇ 4 ਸੈਂਪਲ, 1 ਸੈਂਪਲ ਮਿਲਾਵਟ ਨਾਲ ਸਬੰਧਤ ਸਨ, ਜਾਂਚ ਦੌਰਾਨ ਮਿਲਾਵਟ ਦੇ ਸ਼ੱਕ ਵਿੱਚ ਕਰੀਬ 1000 ਕਿਲੋ ਸਰੋਂ ਦਾ ਤੇਲ ਵੀ ਜ਼ਬਤ ਕੀਤਾ ਗਿਆ ਸੀ। ਡਾ: ਗੁਰਪ੍ਰੀਤ ਕੌਰ ਨੇ ਕਿਹਾ ਕਿ ਵਿਭਾਗ ਜਨ ਸਿਹਤ ਦੀ ਸੁਰੱਖਿਆ ਅਤੇ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਪੋਸਟ ਵਿਯੂਜ਼: 0
