ਜਲੰਧਰ ਦੇ ਹਰਨਾਮਦਾਸਪੁਰਾ ਇਲਾਕੇ ‘ਚ ਸਥਿਤ ਟੂਰ ਐਂਡ ਟਰੈਵਲ ਦੀ ਦੁਕਾਨ ‘ਤੇ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਥਾਣਾ ਡਵੀਜ਼ਨ ਨੰਬਰ 2 ਅਧੀਨ ਆਉਂਦੇ ਇਸ ਇਲਾਕੇ ‘ਚ ਸਥਿਤ ‘ਵੈਸਟ ਐਂਡ ਵੈਸਟਰਨ ਯੂਨੀਅਨ ਟੂਰ ਐਂਡ ਟਰੈਵਲ’ ਦੀ ਦੁਕਾਨ ‘ਚੋਂ ਤਿੰਨ ਲੁਟੇਰੇ ਕਰੀਬ 1 ਲੱਖ 8 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਹਨ।ਇਹ ਸਾਰੀ ਵਾਰਦਾਤ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਹੈ। ਦੁਕਾਨ ਮਾਲਕ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਤਿੰਨ ਨੌਜਵਾਨ ਦੁਕਾਨ ’ਤੇ ਆਏ। ਲੁਟੇਰਿਆਂ ‘ਚੋਂ ਇਕ ਦੁਕਾਨ ਅੰਦਰ ਦਾਖਲ ਹੋ ਗਿਆ ਜਦਕਿ ਉਸ ਦੇ ਦੋ ਸਾਥੀ ਬਾਹਰ ਹੀ ਰਹੇ। ਲੁਟੇਰਾ ਦੁਕਾਨ ਅੰਦਰ ਦਾਖਲ ਹੋਇਆ ਅਤੇ ਉਸ ਦਾ ਧਿਆਨ ਭਟਕਾਉਣ ਲਈ ਲੜਕੀ ਤੋਂ ਟਿਕਟਾਂ ਬਾਰੇ ਪੁੱਛ-ਗਿੱਛ ਕਰਨ ਲੱਗਾ। ਮੌਕਾ ਦੇਖ ਕੇ ਲੁਟੇਰੇ ਨੇ ਲੜਕੀ ‘ਤੇ ਹਮਲਾ ਕਰ ਦਿੱਤਾ ਅਤੇ ਸੇਫ ‘ਚੋਂ ਨਕਦੀ ਕੱਢ ਕੇ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
