ਪੰਜਾਬ ਸਰਕਾਰ ‘ਤੇ ਕਰਜ਼ੇ ਦਾ ਬੋਝ ਭਾਰੀ ਹੁੰਦਾ ਜਾ ਰਿਹਾ ਹੈ, ਦਰਅਸਲ ਲਗਾਤਾਰ ਕਰਜ਼ ਲੈਣ ਕਾਰਨ ਪੰਜਾਬ ਸਿਰ ਕਰਜ਼ਾ ਵਧਦਾ ਜਾ ਰਿਹਾ ਹੈ। ਇਸ ਕਾਰਨ ਪੰਜਾਬ ਸਰਕਾਰ ਵਧਦੇ ਕਰਜ਼ੇ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦਰਮਿਆਨ ਜੁਲਾਈ ਤੋਂ ਸਤੰਬਰ 2026 ਦਰਮਿਆਨ ਬਾਜ਼ਾਰ ਤੋਂ 13,000 ਕਰੋੜ ਰੁਪਏ ਉਧਾਰ ਲੈਣ ਦੀ ਯੋਜਨਾ ਬਣਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਜੁਲਾਈ ਵਿੱਚ 5,500 ਕਰੋੜ ਰੁਪਏ, ਅਗਸਤ ਵਿੱਚ 3500 ਕਰੋੜ ਰੁਪਏ ਅਤੇ ਸਤੰਬਰ ਵਿੱਚ 4,000 ਕਰੋੜ ਰੁਪਏ ਦਾ ਕਰਜ਼ਾ ਲਵੇਗੀ। ਹੁਣ ਤੱਕ ਜੁਲਾਈ ਵਿੱਚ 3,000 ਕਰੋੜ ਰੁਪਏ ਉਧਾਰ ਲਏ ਜਾ ਚੁੱਕੇ ਹਨ, ਜਿਸ ਦੀ ਅਗਲੀ ਕਿਸ਼ਤ ਅਗਲੇ ਹਫ਼ਤੇ ਜਾਰੀ ਕੀਤੀ ਜਾਵੇਗੀ। ਇਸ ਯੋਜਨਾ ਨਾਲ ਅਪ੍ਰੈਲ ਤੋਂ ਸਤੰਬਰ ਦਰਮਿਆਨ ਸੂਬੇ ਦਾ ਕੁੱਲ ਕਰਜ਼ਾ 18,142 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਵਿੱਤੀ ਸਾਲ 2026-27 ਵਿੱਚ ਰਾਜ ਦਾ ਕੁੱਲ ਸ਼ੁੱਧ ਉਧਾਰ 39,970.65 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਨਤੀਜੇ ਵਜੋਂ ਵਿੱਤੀ ਸਾਲ ਦੇ ਅੰਤ ਤੱਕ ਪੰਜਾਬ ਸਿਰ ਕੁੱਲ ਬਕਾਇਆ ਕਰਜ਼ਾ 4.47 ਲੱਖ ਕਰੋੜ ਰੁਪਏ ਨੂੰ ਛੂਹ ਜਾਣ ਦੀ ਸੰਭਾਵਨਾ ਹੈ। ਮਾਹਿਰਾਂ ਅਨੁਸਾਰ ਸੂਬੇ ਦੇ ਕਰਜ਼ੇ ਵਿੱਚ ਲਗਾਤਾਰ ਵਾਧੇ ਦਾ ਮੁੱਖ ਕਾਰਨ ਵੱਧ ਰਿਹਾ ਸਬਸਿਡੀ ਦਾ ਬੋਝ, ਮੁਫ਼ਤ ਸਕੀਮਾਂ, ਔਰਤਾਂ ਨੂੰ 1000 ਰੁਪਏ ਮਾਸਿਕ ਸਹਾਇਤਾ ਅਤੇ ਮੁਫ਼ਤ ਯਾਤਰਾ ਸਕੀਮਾਂ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
