ਇੱਕ ਪਾਸੇ ਪੰਜਾਬ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਕਰਜ਼ਾ ਚੁੱਕ ਲਿਆ ਹੈ। ਜਿਸ ਕਾਰਨ ਪੰਜਾਬ ਦੇ ਸਿਰ ‘ਤੇ ਕਰਜ਼ੇ ਦਾ ਬੋਝ ਹੋਰ ਵੀ ਭਾਰੀ ਹੋ ਗਿਆ। ਦੱਸ ਦੇਈਏ ਕਿ ਮਾਨਯੋਗ ਪੰਜਾਬ ਸਰਕਾਰ ਨੇ RBI ਤੋਂ ਇੱਕ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਨਵੇਂ ਕਰਜ਼ੇ ਨਾਲ ਇਹ ਅੰਕੜਾ 6,300 ਕਰੋੜ ਰੁਪਏ ਹੋ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਬਾਜ਼ਾਰ ਤੋਂ ਵੱਡਾ ਕਰਜ਼ਾ ਲਿਆ ਹੈ। ਵਿੱਤੀ ਸਾਲ 2026-27 (ਅਪ੍ਰੈਲ ਤੋਂ ਜੂਨ 2026) ਦੀ ਪਹਿਲੀ ਤਿਮਾਹੀ ਲਈ ਆਰਬੀਆਈ ਦੇ ਕੈਲੰਡਰ ਅਨੁਸਾਰ, ਪੰਜਾਬ ਸਰਕਾਰ ਮਾਰਕੀਟ ਤੋਂ ਕੁੱਲ 9,500 ਕਰੋੜ ਰੁਪਏ ਜੁਟਾਏਗੀ। 7 ਅਪ੍ਰੈਲ ਤੋਂ 23 ਜੂਨ ਤੱਕ ਵੱਖ-ਵੱਖ ਕਿਸ਼ਤਾਂ ‘ਚ ਬ੍ਰੇਕਿੰਗ ਨਿਊਜ਼ ਸੇਵਾਕਾਰਜਾ ਲਏ ਗਏ ਹਨ। ਇਨ੍ਹਾਂ ‘ਚ ਅਪ੍ਰੈਲ ‘ਚ 4,000 ਕਰੋੜ ਰੁਪਏ, ਮਈ ‘ਚ 3,000 ਕਰੋੜ ਰੁਪਏ ਅਤੇ ਜੂਨ ‘ਚ 2,500 ਕਰੋੜ ਰੁਪਏ ਦੇ ਕਰਜ਼ੇ ਸ਼ਾਮਲ ਹਨ, ਪੰਜਾਬ ‘ਤੇ ਪਹਿਲਾਂ ਹੀ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਇਸ ਲਈ ਨਵੇਂ ਕਰਜ਼ੇ ਨਾਲ ਸੂਬੇ ਦੇ ਕਰਜ਼ੇ ਦਾ ਬੋਝ ਹੋਰ ਵਧੇਗਾ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
