ਚੇਨਈ ਹਵਾਈ ਅੱਡੇ ‘ਤੇ ਯਾਤਰੀਆਂ ‘ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇਹ ਪਤਾ ਲੱਗਾ ਕਿ ਉਡਾਣ ਭਰਨ ਦੀ ਤਿਆਰੀ ਦੌਰਾਨ ਹਵਾਈ ਜਹਾਜ਼ ਦੇ ਖੰਭ ‘ਚ ਅੱਗ ਲੱਗ ਗਈ।
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਬੂ ਧਾਬੀ ਜਾ ਰਹੀ ਇਤਿਹਾਦ ਏਅਰਵੇਜ਼ ਦੀ ਉਡਾਣ ਲਗਭਗ 280 ਯਾਤਰੀਆਂ ਨੂੰ ਲੈ ਕੇ ਉਡਾਣ ਭਰਨ ਦੀ ਤਿਆਰੀ ਦੌਰਾਨ ਜਹਾਜ਼ ਦੇ ਖੱਬੇ ਪਾਸੇ ‘ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਫਲਾਈਟ ਨੂੰ ਤੁਰੰਤ ਲੈਂਡ ਕਰ ਦਿੱਤਾ ਗਿਆ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਅਧਿਕਾਰੀਆਂ ਮੁਤਾਬਕ ਪਾਇਲਟ ਜਹਾਜ਼ ਨੂੰ ਟੇਕ-ਆਫ ਲਈ ਤਿਆਰ ਕਰ ਰਹੇ ਸਨ ਤਾਂ ਅੱਗ ਲੱਗ ਗਈ, ਜਿਸ ਕਾਰਨ ਫਲਾਈਟ ਸੰਚਾਲਨ ਨੂੰ ਤੁਰੰਤ ਰੋਕ ਦਿੱਤਾ ਗਿਆ। ਘਟਨਾ ਤੋਂ ਤੁਰੰਤ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ।
ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਤੁਰੰਤ ਅੱਗ ‘ਤੇ ਕਾਬੂ ਪਾਇਆ, ਜਿਸ ਤੋਂ ਬਾਅਦ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ।
ਇਤਿਹਾਦ ਏਅਰਵੇਜ਼ ਨਾਲ ਟਿੱਪਣੀ ਲਈ ਤੁਰੰਤ ਸੰਪਰਕ ਨਹੀਂ ਹੋ ਸਕਿਆ।
