ਵੱਡੇ ਦਿਲ ਵਾਲਾ Arjan Dhillon: ਮਰਹੂਮ ਕਬੱਡੀ ਖਿਡਾਰੀ Gurjeet Toot ਦੇ ਪਰਿਵਾਰ ਦੀ ਬਾਂਹ ਫੜੀ, ਕੀਤੀ ਵੱਡੀ ਆਰਥਿਕ ਮਦਦ

Arjan Dhillon

Arjan Dhillon visits Kabaddi Player Gurjeet Toot residence after his death: ਗੁਰਜੀਤ ਤੂਤ ਬਾਈ ਦੇ ਘਰੇ ਅੱਜ ਅਰਜਨ ਢਿੱਲੋਂ ਪਹੁੰਚਿਆ। ਜਿੱਡਾ ਅਰਜਨ ਦਾ ਵੱਡਾ ਕਿਰਦਾਰ ਹੈ, ਓਡੀ ਹੀ ਵੱਡੀ ਮਦਦ ਉਹ ਪਰਿਵਾਰ ਦੀ ਕਰਕੇ ਆਇਆ ਹੈ। ਅਰਜਨ ਨੇ ਗੁਰਜੀਤ ਬਾਈ ਦੀ ਬੇਟੀ ਦੇ ਨਾਂ ‘ਤੇ 5 ਲੱਖ ਰੁਪਏ ਦੀ FD (ਫਿਕਸਡ ਡਿਪਾਜ਼ਿਟ) ਕਰਵਾਈ ਅਤੇ 50 ਹਜ਼ਾਰ ਰੁਪਏ ਨਕਦ ਦਿੱਤੇ। ਇਸ ਦੇ ਨਾਲ ਹੀ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਦੋਂ ਵੀ ਘਰ ਬਣਾਉਣ ਲੱਗੋਗੇ ਤਾਂ 5 ਲੱਖ ਰੁਪਏ ਉਦੋਂ ਦਿੱਤੇ ਜਾਣਗੇ ਅਤੇ ਸਾਰੀ ਉਮਰ ਜਦੋਂ ਵੀ ਲੋੜ ਪਈ, ਉਹ ਪਰਿਵਾਰ ਦੇ ਨਾਲ ਖੜ੍ਹੇਗਾ।

ਅਰਜਨ ਸ਼ੁਰੂ ਤੋਂ ਹੀ ਗੁਰਜੀਤ ਦਾ ਵੱਡਾ ਪ੍ਰਸ਼ੰਸਕ (Fan) ਰਿਹਾ ਹੈ। ਜਦੋਂ ਵੀ ਗੁਰਜੀਤ ਨੇ ਅਰਜਨ ਦੇ ਪਿੰਡ ਕਬੱਡੀ ਖੇਡਣ ਆਉਣਾ ਹੁੰਦਾ ਸੀ, ਤਾਂ ਅਰਜਨ ਉਸ ਨੂੰ ਦੇਖਣ ਲਈ ਦੋ ਦਿਨ ਪਹਿਲਾਂ ਹੀ ਆਪਣੇ ਸਾਰੇ ਕੰਮ ਨਿਬੇੜ ਲੈਂਦਾ ਸੀ। ਇਸੇ ਲਈ ਤਾਂ ਉਸ ਨੇ ਆਪਣੇ ਗੀਤ ਵਿੱਚ ਲਿਖਿਆ ਸੀ— “ਸੋਲਡਰ ਜਿਵੇਂ ਗੁਰਜੀਤ ਤੂਤ ਦੇ”

ਸੁੱਖ-ਦੁੱਖ ਵਿੱਚ ਕਿਵੇਂ ਖੜ੍ਹੀਦਾ ਹੈ, ਇਹ ਪੰਜਾਬ ਤੋਂ ਸਿੱਖਣਾ ਚਾਹੀਦਾ ਹੈ। ਅਰਜਨ ਵੀਰ ਦਾ ਬਹੁਤ-ਬਹੁਤ ਧੰਨਵਾਦ, ਜਿਊਂਦਾ ਰਹਿ ਵੀਰੇ! ਅਰਜਨ ਨਾ ਬਹੁਤਾ ਬੋਲਦਾ ਹੈ, ਨਾ ਕੋਈ ਇੰਟਰਵਿਊ ਅਤੇ ਨਾ ਹੀ ਕਿਸੇ ਵਿਵਾਦ ਦਾ ਹਿੱਸਾ ਬਣਦਾ ਹੈ। ਚੰਗੀਆਂ ਕਿਤਾਬਾਂ ਪੜ੍ਹਨਾ ਅਤੇ ਉੱਚੀ ਸੋਚ ਵਾਲਾ ਲਿਖਣਾ ਹੀ ਉਸ ਦੀ ਪਛਾਣ ਹੈ। ਹੜ੍ਹਾਂ ਵੇਲੇ ਵੀ ਦੇਖਿਆ ਸੀ ਕਿ ਪੰਜਾਬ ਦੀ ਮਦਦ ਕਿਵੇਂ ਕਰੀਦੀ ਹੈ, ਇਹ ਸਭ ਅਰਜਨ ਤੋਂ ਸਿੱਖਣ ਦੀ ਲੋੜ ਹੈ।

Leave a Comment

Your email address will not be published. Required fields are marked *

Scroll to Top