ਉੱਤਰ ਕੋਰੀਆ ਵੱਲੋਂ ਸਮੁੰਦਰ ਵੱਲ ਦਾਗੀਆਂ ਗਈਆਂ ਕਈ ਮਿਜ਼ਾਈਲਾਂ: ਖੇਤਰੀ ਸੁਰੱਖਿਆ ਨੂੰ ਲੈ ਕੇ ਮੁੜ ਵਧੀਆਂ ਚਿੰਤਾਵਾਂ

North Korea fires several missiles into the sea: ਦੱਖਣੀ ਕੋਰੀਆ ਦੀ ਫ਼ੌਜੀ ਲੀਡਰਸ਼ਿਪ ਵੱਲੋਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਉੱਤਰ ਕੋਰੀਆ ਨੇ ਵੀਰਵਾਰ ਨੂੰ ਆਪਣੇ ਪੂਰਬੀ ਤੱਟ ਤੋਂ ਲਗਭਗ 10 ਘੱਟ ਦੂਰੀ ਤੱਕ ਮਾਰ ਕਰਨ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਸਮੁੰਦਰ ਵੱਲ ਦਾਗੀਆਂ ਹਨ। ਕੋਰੀਆਈ ਪ੍ਰਾਇਦੀਪ ‘ਤੇ ਪਹਿਲਾਂ ਹੀ ਬਣੇ ਤਣਾਅ ਦੇ ਮਾਹੌਲ ਵਿੱਚ ਇਸ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਸੁਰੱਖਿਆ ਪ੍ਰਸ਼ਾਸਨ ਹੋਰ ਵੀ ਚੌਕਸ ਹੋ ਗਿਆ ਹੈ।

ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ਸ ਆਫ਼ ਸਟਾਫ਼ (JCS) ਦੇ ਮੁਤਾਬਕ ਇਹ ਮਿਜ਼ਾਈਲਾਂ ਸਥਾਨਕ ਸਮੇਂ ਅਨੁਸਾਰ ਦੁਪਹਿਰ 12:30 ਵਜੇ ਦੇ ਕਰੀਬ ਵੋਂਸਾਨ ਦੇ ਇਲਾਕੇ ਤੋਂ ਛੱਡੀਆਂ ਗਈਆਂ। ਹਾਲਾਂਕਿ ਇਹ ਮਿਜ਼ਾਈਲਾਂ ਕਿੰਨੀ ਦੂਰ ਤੱਕ ਗਈਆਂ ਅਤੇ ਇਨ੍ਹਾਂ ਦਾ ਅਸਲ ਰਸਤਾ ਕੀ ਸੀ, ਇਸ ਬਾਰੇ ਤੁਰੰਤ ਕੋਈ ਪੂਰਾ ਵੇਰਵਾ ਸਾਹਮਣੇ ਨਹੀਂ ਆਇਆ।

ਸੁਰੱਖਿਆ ਬਲਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਥਿਤੀ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ ਅਤੇ ਅਮਰੀਕਾ ਤੇ ਜਾਪਾਨ ਵਰਗੇ ਭਾਈਵਾਲ ਦੇਸ਼ਾਂ ਨਾਲ ਮਿਲ ਕੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਜਾਪਾਨ ਵੱਲੋਂ ਵੀ ਮਿਜ਼ਾਈਲ ਡਿੱਗਣ ਦੀ ਪੁਸ਼ਟੀ

ਦੂਜੇ ਪਾਸੇ, ਜਾਪਾਨੀ ਅਧਿਕਾਰੀਆਂ ਨੇ ਵੀ ਆਪਣੇ ਪੱਧਰ ‘ਤੇ ਮਿਜ਼ਾਈਲ ਵਰਗੀ ਕਿਸੇ ਵਸਤੂ ਦੇ ਆਉਣ ਦਾ ਪਤਾ ਲਾਇਆ। ਜਾਪਾਨ ਦੇ ਰੱਖਿਆ ਮੰਤਰਾਲੇ ਅਤੇ ਤੱਟਰੱਖਕ ਬਲ ਨੇ ਸੂਚਨਾ ਦਿੱਤੀ ਕਿ ਇਹ ਪ੍ਰੋਜੈਕਟਾਈਲ ਉਨ੍ਹਾਂ ਦੇ ਦੇਸ਼ ਦੇ ਵਿਸ਼ੇਸ਼ ਆਰਥਿਕ ਖੇਤਰ ਤੋਂ ਬਾਹਰ ਜਾ ਕੇ ਸਮੁੰਦਰ ਵਿੱਚ ਜਾ ਡਿੱਗਿਆ।

ਉੱਤਰ ਕੋਰੀਆ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਅਜਿਹੀਆਂ ਹਰਕਤਾਂ ਕਾਰਨ ਗੁਆਂਢੀ ਮੁਲਕਾਂ ਲਈ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਲਗਾਤਾਰ ਬਣੀਆਂ ਹੋਈਆਂ ਹਨ। ਇਸ ਸਾਲ ਪਿਓਂਗਯਾਂਗ ਵੱਲੋਂ ਕਈ ਵਾਰ ਮਿਜ਼ਾਈਲ ਟੈਸਟ ਕੀਤੇ ਜਾ ਚੁੱਕੇ ਹਨ, ਜਿਸ ਕਾਰਨ ਪੂਰੇ ਖੇਤਰ ਵਿੱਚ ਲਗਾਤਾਰ ਹਾਈ ਅਲਰਟ ਰੱਖਿਆ ਜਾ ਰਿਹਾ ਹੈ।

Leave a Comment

Your email address will not be published. Required fields are marked *

Scroll to Top