Khatron Ke Khiladi  15 Winner: ਅਵਿਨਾਸ਼ ਮਿਸ਼ਰਾ ਨੇ ਜਿੱਤਿਆ ‘ਖ਼ਤਰੋਂ ਕੇ ਖਿਲਾੜੀ 15’ ਦਾ ਖ਼ਿਤਾਬ; 20 ਲੱਖ ਰੁਪਏ ਨਕਦ, ਸ਼ਾਨਦਾਰ ਕਾਰ ਅਤੇ ਯੂਰਪ ਟੂਰ ਕੀਤਾ ਆਪਣੇ ਨਾਮ

Khatron Ke Khiladi  15 Winner Rohit Avinash Mishra Latest News: ਜਿੱਤ ਦੇ ਨਾਲ ਹੀ ਅਵਿਨਾਸ਼ ਨੂੰ ਚਮਕਦੀ ਟਰਾਫ਼ੀ ਦੇ ਨਾਲ-ਨਾਲ ₹20 ਲੱਖ ਦੀ ਨਕਦ ਇਨਾਮੀ ਰਾਸ਼ੀ, ਇੱਕ ਲਗਜ਼ਰੀ ਕਾਰ ਅਤੇ ਯੂਰਪ ਯਾਤਰਾ ਦਾ ਪੈਕੇਜ ਮਿਲਿਆ ਹੈ। ਇਸ ਤੋਂ ਇਲਾਵਾ ਫਿਨਾਲੇ ਵਿੱਚ ਪੁੱਜੇ ਤਿੰਨਾਂ ਮੁਕਾਬਲੇਬਾਜ਼ਾਂ ਨੂੰ ਬਾਈਕਸ ਦੇ ਕੇ ਸਨਮਾਨਿਤ ਕੀਤਾ ਗਿਆ।

ਜਿੱਤ ਦੇ ਐਲਾਨ ਨਾਲ ਭਾਵੁਕ ਹੋਏ ਅਵਿਨਾਸ਼

ਜਿਉਂ ਹੀ ਸ਼ੋਅ ਦੇ ਹੋਸਟ ਰੋਹਿਤ ਸ਼ੈੱਟੀ ਨੇ ਜੇਤੂ ਵਜੋਂ ਅਵਿਨਾਸ਼ ਮਿਸ਼ਰਾ ਦੇ ਨਾਂ ਦਾ ਐਲਾਨ ਕੀਤਾ, ਉਹ ਆਪਣੇ ਹੰਝੂ ਨਾ ਰੋਕ ਸਕੇ ਅਤੇ ਮੰਚ ‘ਤੇ ਹੀ ਭਾਵੁਕ ਹੋ ਗਏ। ਆਪਣੇ ਕਰੀਅਰ ਦੇ ਇਸ ਸੁਨਹਿਰੀ ਪਲ ਬਾਰੇ ਗੱਲ ਕਰਦਿਆਂ ਅਵਿਨਾਸ਼ ਨੇ ਕਿਹਾ ਕਿ ਇਹ ਸਫ਼ਰ ਕਿਸੇ ਹੋਰ ਨੂੰ ਕੁਝ ਸਾਬਤ ਕਰਨ ਨਾਲੋਂ ਜ਼ਿਆਦਾ ਆਪਣੀ ਅੰਦਰੂਨੀ ਸਮਰੱਥਾ ਅਤੇ ਹੌਸਲੇ ਨੂੰ ਪਛਾਣਨ ਦਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਖ਼ਤਰਨਾਕ ਸਟੰਟਾਂ ਵਿੱਚ ਸਿਰਫ਼ ਸਰੀਰਕ ਤਾਕਤ ਕਾਫ਼ੀ ਨਹੀਂ ਹੁੰਦੀ, ਸਗੋਂ ਦਹਿਸ਼ਤ ਦੇ ਸਾਹਮਣੇ ਮਾਨਸਿਕ ਸੰਜਮ ਬਣਾਈ ਰੱਖਣਾ ਸਭ ਤੋਂ ਵੱਡੀ ਪ੍ਰੀਖਿਆ ਹੁੰਦਾ ਹੈ।

ਪੂਰੇ ਸੀਜ਼ਨ ਦੌਰਾਨ ਰਿਹਾ ਦਮਦਾਰ ਪ੍ਰਦਰਸ਼ਨ

ਅਵਿਨਾਸ਼ ਪਹਿਲੇ ਦਿਨ ਤੋਂ ਹੀ ਇਸ ਸ਼ੋਅ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਸਨ। ਉਨ੍ਹਾਂ ਦੇ ਸਫ਼ਰ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਰਹੀ ਕਿ ਉਨ੍ਹਾਂ ਨੇ ਪੂਰੇ ਸੀਜ਼ਨ ਦੌਰਾਨ ਕਿਸੇ ਵੀ ਸਟੰਟ ਨੂੰ ਅੱਧ-ਵਿਚਾਲੇ (ਅਬੋਰਟ) ਨਹੀਂ ਛੱਡਿਆ। ਉਨ੍ਹਾਂ ਨੇ ਅਹਿਮ ਮੋੜ ‘ਤੇ ‘ਇਮਿਊਨਿਟੀ ਜੈਕੇਟ’ ਜਿੱਤ ਕੇ ਬਾਜ਼ੀ ਆਪਣੇ ਪੱਖ ਵਿੱਚ ਕੀਤੀ ਸੀ, ਜਿਸ ਨਾਲ ਕਿਸੇ ਸਾਥੀ ਖਿਡਾਰੀ ਨੂੰ ਬੇਦਖ਼ਲੀ ਤੋਂ ਬਚਾਉਣ ਦਾ ਅਧਿਕਾਰ ਮਿਲਦਾ ਸੀ।
ਹਾਲਾਂਕਿ, ਫਿਨਾਲੇ ਤੱਕ ਦਾ ਰਸਤਾ ਆਸਾਨ ਨਹੀਂ ਸੀ। ਉਨ੍ਹਾਂ ਨੂੰ ਫਰਹਾਨਾ ਭੱਟ ਅਤੇ ਓਰੀ ਤੋਂ ਇਲਾਵਾ ਸ਼ੋਅ ਵਿੱਚ ਵਾਪਸੀ ਕਰਨ ਵਾਲੇ ਕਰਨ ਵਾਹੀ ਅਤੇ ਰਿਤਵਿਕ ਧਨਜਾਨੀ ਵਰਗੇ ਤਜਰਬੇਕਾਰ ਖਿਡਾਰੀਆਂ ਵੱਲੋਂ ਸਖ਼ਤ ਟੱਕਰ ਮਿਲੀ। ਇਸ ਸੀਜ਼ਨ ਵਿੱਚ ਸ਼ੁਰੂਆਤੀ ਗੇੜਾਂ ਦੌਰਾਨ ਹਰਸ਼ ਗੁਜਰਾਲ ਅਤੇ ਰੁਬੀਨਾ ਦਿਲਾਇਕ ਵਰਗੇ ਦਿੱਗਜ ਚਿਹਰੇ ਬਾਹਰ ਹੋ ਗਏ ਸਨ।
ਦੋ ਹਿੱਸਿਆਂ ਵਿੱਚ ਪ੍ਰਸਾਰਿਤ ਹੋਏ ਇਸ ਦਿਲਚਸਪ ਫਿਨਾਲੇ ਦੇ ਸਮਾਪਤ ਹੋਣ ਦੇ ਨਾਲ ਹੀ ਅਵਿਨਾਸ਼ ਮਿਸ਼ਰਾ ਨੇ ਆਪਣੀ ਹਿੰਮਤ ਅਤੇ ਨਿਰੰਤਰਤਾ ਦੇ ਦਮ ‘ਤੇ 15ਵੇਂ ਸੀਜ਼ਨ ਦਾ ਤਾਜ ਆਪਣੇ ਸਿਰ ਸਜਾ ਲਿਆ ਹੈ।

Leave a Comment

Your email address will not be published. Required fields are marked *

Scroll to Top