ਸੁਖਪਾਲ ਖਹਿਰਾ ਦੇ ਦਾਅਵੇ ਤੋਂ ਬਾਅਦ ਬੋਲੀ ਗੁਰੂਗ੍ਰਾਮ ਪੁਲਿਸ; ਕਿਸੇ ਲੈਬ ‘ਤੇ ਛਾਪਾ ਨਹੀਂ ਮਾਰਿਆ ਗਿਆ


ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਵੱਲੋਂ ਹਰਿਆਣਾ ਪੁਲੀਸ ਵੱਲੋਂ ਗੁਰੂਗ੍ਰਾਮ ਵਿੱਚ ਪ੍ਰਾਈਵੇਟ ਲੈਬ ’ਤੇ ਛਾਪਾ ਮਾਰਨ ਅਤੇ ਮਾਲਕਾਂ ਦੇ ਬਿਆਨਾਂ ਦੀ ਵੀਡੀਓ ਬਣਾਉਣ ਦੇ ਕੀਤੇ ਗਏ ਦਾਅਵੇ ਤੋਂ ਬਾਅਦ ਗੁਰੂਗ੍ਰਾਮ ਪੁਲੀਸ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਕੋਈ ਛਾਪੇਮਾਰੀ ਨਹੀਂ ਕੀਤੀ ਗਈ। ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪੁਲਿਸ ਦੇ ਬੁਲਾਰੇ ਇੰਸਪੈਕਟਰ ਸੰਦੀਪ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਕੋਈ ਛਾਪੇਮਾਰੀ ਨਹੀਂ ਕੀਤੀ ਹੈ, ਨਾ ਹੀ ਕੋਈ ਬਿਆਨ ਦਰਜ ਕੀਤਾ ਹੈ ਅਤੇ ਨਾ ਹੀ ਕਿਸੇ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਪੰਜਾਬ ਪੁਲਿਸ ਨੇ ਕਰਨਾ ਹੈ, ਅਸੀਂ ਨਹੀਂ। ਦੱਸਣਯੋਗ ਹੈ ਕਿ ਖਹਿਰਾ ਨੇ ਦਾਅਵਾ ਕੀਤਾ ਸੀ ਕਿ ਗੁਰੂਗ੍ਰਾਮ ‘ਚ ਛਾਪੇਮਾਰੀ ਕਰਕੇ ਲੈਬ ਮਾਲਕਾਂ ਦੇ ਬਿਆਨ ਕਲਮਬੰਦ ਕੀਤੇ ਸਨ, ਜਿਸ ‘ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਲੈਬ ਮਾਲਕਾਂ ਨੇ ਮੰਨਿਆ ਹੈ ਕਿ ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਸਾਨੂੰ ਪੈਸੇ ਦਿੱਤੇ ਸਨ ਅਤੇ ਫਿਰ ਅਸੀਂ ਫਰਜ਼ੀ ਰਿਪੋਰਟ ਤਿਆਰ ਕੀਤੀ ਸੀ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Comment

Your email address will not be published. Required fields are marked *

Scroll to Top