ਵ੍ਰਿੰਦਾਵਨ ਹਾਦਸੇ ‘ਚ 10 ਲੋਕਾਂ ਦੀ ਮੌਤ, ਪਰਿਵਾਰਕ ਮੈਂਬਰਾਂ ‘ਚ ਸੋਗ


ਉੱਤਰ ਪ੍ਰਦੇਸ਼ ਦੇ ਵ੍ਰਿਦਾਵਨ ‘ਚ ਯਮੁਨਾ ਨਦੀ ‘ਚ ਇਕ ਕਿਸ਼ਤੀ ਪਲਟ ਗਈ, ਜਿਸ ਕਾਰਨ ਵੱਡਾ ਹਾਦਸਾ ਵਾਪਰ ਗਿਆ। ਜਿਸ ਵਿੱਚ 10 ਸ਼ਰਧਾਲੂਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ ਹੈ। ਸਾਰੇ ਸ਼ਰਧਾਲੂ ਸ਼ੁੱਕਰਵਾਰ ਸਵੇਰੇ ਲੁਧਿਆਣਾ ਅਤੇ ਜਗਰਾਉਂ ਤੋਂ ਵਰਿੰਦਾਵਨ ਪਹੁੰਚੇ ਸਨ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸ਼ਰਧਾਲੂ ਲੁਧਿਆਣਾ ਅਤੇ ਜਗਰਾਉਂ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਘਟਨਾ ਤੋਂ ਬਾਅਦ ਇਲਾਕੇ ‘ਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ‘ਚ ਸੋਗ ਦੀ ਲਹਿਰ ਹੈ। ਦਰਅਸਲ 9 ਅਪ੍ਰੈਲ ਵੀਰਵਾਰ ਨੂੰ ਜਗਰਾਓਂ ਦੇ ਸ਼੍ਰੀ ਬਾਂਕੇ ਬਿਹਾਰੀ ਕਲੱਬ ਤੋਂ 2 ਬੱਸਾਂ ‘ਚ 130 ਦੇ ਕਰੀਬ ਸ਼ਰਧਾਲੂ ਵ੍ਰਿਦਾਵਨ ਯਾਤਰਾ ‘ਤੇ ਗਏ ਸਨ। 90 ਦੇ ਕਰੀਬ ਸ਼ਰਧਾਲੂ ਜਗਰਾਉਂ ਦੇ ਸਨ। ਜਦਕਿ ਬਾਕੀ ਹੋਰ ਸ਼ਹਿਰਾਂ ਤੋਂ ਸ਼ਾਮਲ ਹੋਏ। ਉਹ ਚਾਰ ਦਿਨਾਂ ਦੀ ਧਾਰਮਿਕ ਯਾਤਰਾ ‘ਤੇ ਸਨ ਅਤੇ ਬਾਂਕੇ ਬਿਹਾਰੀ ਦੇ ਦਰਸ਼ਨਾਂ ਲਈ ਗਏ ਹੋਏ ਸਨ। ਪਰ ਵਰਦਾਵਨ ਵਿੱਚ ਕਿਸ਼ਤੀ ਪਲਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕਾਂ ‘ਚ ਜਗਰਾਓਂ ਨਿਵਾਸੀ ਮਧੁਰ ਬਹਿਲ, ਉਸਦੀ ਮਾਂ ਕਵਿਤਾ ਬਹਿਲ, ਚਾਚਾ ਚਰਨਜੀਤ, ਚਰਨਜੀਤ ਦੀ ਪਤਨੀ ਪਿੰਕੀ ਬਹਿਲ, ਮਧੁਰ ਦੀ ਭੈਣ ਆਸ਼ਾ ਰਾਣੀ, ਦੂਜੀ ਭੈਣ ਲੁਧਿਆਣਾ ਨਿਵਾਸੀ ਅੰਜੂ ਗੁਲਾਟੀ ਅਤੇ ਬੇਟੇ ਰਾਕੇਸ਼ ਗੁਲਾਟੀ ਦੇ ਨਾਂ ਸਾਹਮਣੇ ਆਏ ਹਨ। ਉਧਰ, ਲੁਧਿਆਣਾ ਵਿੱਚ ਰਾਕੇਸ਼ ਗੁਲਾਟੀ ਦੇ ਘਰ ਮੌਜੂਦ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਪੂਰੀ ਸੂਚੀ ਮਿਲਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Comment

Your email address will not be published. Required fields are marked *

Scroll to Top