ਫਰਾਂਸ ਨੇ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਗਰੁੱਪ-1 ਦੇ ਮੈਚ ਵਿੱਚ ਨਾਰਵੇ ਨੂੰ 4-1 ਨਾਲ ਹਰਾਇਆ। ਇਸ ਮੈਚ ਵਿੱਚ ਫਰਾਂਸ ਦੇ ਓਸਮਾਨ ਡੇਮਬੇਲੇ ਨੇ ਗੋਲਾਂ ਦੀ ਹੈਟ੍ਰਿਕ ਲਗਾ ਕੇ ਆਪਣਾ ਨਾਮ ਚਮਕਾਇਆ। ਮੈਚ ਦੇ 7ਵੇਂ ਮਿੰਟ ਵਿੱਚ ਸਟਾਰ ਫਾਰਵਰਡ ਓਸਮਾਨ ਡੇਮਬੇਲੇ ਨੇ ਸ਼ਾਨਦਾਰ ਗੋਲ ਕਰਕੇ ਫਰਾਂਸ ਨੂੰ 1-0 ਦੀ ਬੜ੍ਹਤ ਦਿਵਾਈ। ਫਰਾਂਸ ਨੇ ਸ਼ੁਰੂਆਤੀ ਮਿੰਟਾਂ ਤੋਂ ਹੀ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ। ਨਾਰਵੇ ਦੀ ਟੀਮ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਇਸ ਦੌਰਾਨ ਫਰਾਂਸ ਲਈ ਓਸਮਾਨ ਡੇਮਬੇਲੇ ਨੇ 20ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਟੀਮ ਨੂੰ 2-0 ਦੀ ਬੜ੍ਹਤ ਦਿਵਾਈ। ਹਾਲਾਂਕਿ, ਨਾਰਵੇ ਨੇ ਤੁਰੰਤ ਜਵਾਬ ਦਿੱਤਾ ਅਤੇ 21ਵੇਂ ਮਿੰਟ ਵਿੱਚ ਥਿਓ ਅਸਗਾਰਡ ਦੇ ਗੋਲ ਨਾਲ ਸਕੋਰ 2-1 ਕਰ ਦਿੱਤਾ। ਸਟਾਰ ਫਾਰਵਰਡ ਓਸਮਾਨ ਡੇਮਬੇਲੇ ਨੇ 32ਵੇਂ ਮਿੰਟ ਵਿੱਚ ਆਪਣਾ ਤੀਜਾ ਗੋਲ ਕਰਕੇ ਫਰਾਂਸ ਲਈ ਸ਼ਾਨਦਾਰ ਹੈਟ੍ਰਿਕ ਪੂਰੀ ਕਰਦਿਆਂ ਨਾਰਵੇ ਖ਼ਿਲਾਫ਼ ਆਪਣੀ ਬੜ੍ਹਤ ਨੂੰ ਮਜ਼ਬੂਤ ਕੀਤਾ। ਜਿਸ ਨਾਲ ਟੀਮ ਦੀ ਬੜ੍ਹਤ ਪਹਿਲੇ ਹਾਫ ਦੇ ਅੰਤ ਤੱਕ 3-1 ਹੋ ਗਈ। ਫਰਾਂਸ ਨੇ ਨਾਰਵੇ ਉੱਤੇ ਪੂਰਾ ਦਬਦਬਾ ਕਾਇਮ ਰੱਖਿਆ। ਉਨ੍ਹਾਂ ਨੇ ਦੂਜੇ ਹਾਫ ਦੌਰਾਨ ਵੀ ਨਾਰਵੇ ਦੀ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਉਨ੍ਹਾਂ ਨੇ ਨਾਰਵੇ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਫਰਾਂਸ ਦੇ ਡਿਜ਼ਾਰੀ ਡੂਏ ਨੇ ਇੰਜਰੀ ਟਾਈਮ ਵਿੱਚ 90+4 ਮਿੰਟ ਵਿੱਚ ਗੋਲ ਕਰਕੇ 4-1 ਦੀ ਬੜ੍ਹਤ ਬਣਾ ਲਈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
