ਪੰਜਾਬ ਪੁਲਿਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਪੰਜਾਬ ਪੁਲਿਸ ਨੇ ਨਿੱਜੀ ਵਾਹਨਾਂ ‘ਤੇ ਹੂਟਰਾਂ, ਸਾਇਰਨਾਂ ਅਤੇ ਫਲੈਸ਼ਰਾਂ ਦੀ ਗੈਰ-ਕਾਨੂੰਨੀ ਵਰਤੋਂ ਵਿਰੁੱਧ ਪੰਜ ਦਿਨਾਂ ਵਿਸ਼ੇਸ਼ ਰਾਜ ਵਿਆਪੀ ਮੁਹਿੰਮ ਚਲਾਈ, ਜਿਸ ਦੌਰਾਨ 29,000 ਤੋਂ ਵੱਧ ਵਾਹਨਾਂ ਦੀ ਚੈਕਿੰਗ ਕੀਤੀ ਗਈ। ਸੂਬੇ ਭਰ ਵਿੱਚ ਇਹ ਵਿਆਪਕ ਕਾਰਵਾਈ 2 ਜੂਨ, 2026 ਤੋਂ ਸ਼ੁਰੂ ਕੀਤੀ ਗਈ ਸੀ।
ਪੰਜ ਦਿਨਾਂ ਦੀ ਕਾਰਵਾਈ ਦੇ ਨਤੀਜੇ ਸਾਂਝੇ ਕਰਦਿਆਂ ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਕੁੱਲ 29,324 ਵਾਹਨਾਂ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਟੀਮਾਂ ਨੇ ਅਣਅਧਿਕਾਰਤ ਵਾਹਨਾਂ ਤੋਂ 52 ਹੂਟਰ, 10 ਸਾਇਰਨ ਅਤੇ 403 ਫਲੈਸ਼ਰਾਂ ਨੂੰ ਸਫਲਤਾਪੂਰਵਕ ਉਤਾਰਿਆ। ਇਸ ਦੇ ਨਾਲ ਹੀ ਉਲੰਘਣਾ ਕਰਨ ਵਾਲੇ 4,221 ਵਾਹਨਾਂ ਦੇ ਚਲਾਨ ਕੱਟੇ ਗਏ ਅਤੇ 48 ਵਾਹਨ ਜ਼ਬਤ ਕੀਤੇ ਗਏ।
