ਪਟਿਆਲਾ ਨਿਊਜ਼ : ਜਿਲ੍ਹਾ ਟੂਰਨਾਮੈਂਟ ਕਮੇਟੀ ਸੈਕੰਡਰੀ ਸਿੱਖਿਆ ਦੀ ਚੋਣ – Patiala News | ਪਟਿਆਲਾ ਦੀ ਸਿਆਸਤ



ਪਟਿਆਲਾ ਨਿਊਜ਼ : ਜ਼ਿਲ•ਾ ਟੂਰਨਾਮੈਂਟ ਕਮੇਟੀ ਸੈਕੰਡਰੀ ਸਿੱਖਿਆ ਦੀ ਚੋਣ ਜ਼ਿਲ•ਾ ਟੂਰਨਾਮੈਂਟ ਕਮੇਟੀ ਦੀ ਚੋਣ ਜ਼ਿਲ•ਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ਼ਾਲੂ ਮਹਿਰਾ ਅਤੇ ਉਪ ਜ਼ਿਲ•ਾ ਸਿੱਖਿਆ ਅਫ਼ਸਰ ਸੈਕੰਡਰੀ ਡਾ: ਰਵਿੰਦਰਪਾਲ ਸ਼ਰਮਾ ਦੀ ਦੇਖ-ਰੇਖ ਅਤੇ ਡਾ: ਦਲਜੀਤ ਸਿੰਘ ਜ਼ਿਲ•ਾ ਸਪੋਰਟਸ ਕੋਆਰਡੀਨੇਟਰ ਦੇ ਸਹਿਯੋਗ ਨਾਲ ਸਕੂਲ ਆਫ਼ ਐਮੀਨੈਂਸ ਫਿਲਖਾਨਾ ਸਕੂਲ ਵਿਖੇ ਕਰਵਾਈ ਗਈ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸ਼ਾਲੂ ਮਹਿਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ, ਮੀਤ ਪ੍ਰਧਾਨ ਸਟੇਟ ਐਵਾਰਡੀ ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ਼ ਐਮੀਨੈਂਸ ਮੰਡੋਰ, ਸਕੱਤਰ ਚਰਨਜੀਤ ਸਿੰਘ ਭੁੱਲਰ ਜੋ ਸਰਬਸੰਮਤੀ ਨਾਲ ਲਗਾਤਾਰ ਚੌਥੀ ਵਾਰ ਚੁਣੇ ਗਏ, ਸਹਾਇਕ ਸਕੱਤਰ ਰਾਜਪਾਲ ਸਿੰਘ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਮੈਂਬਰ ਇੰਦੂ ਬਾਲਾ ਅਤੇ ਜਰਨੈਲ ਸਿੰਘ ਚੁਣੇ ਗਏ। ਅਮਰਜੋਤ ਸਿੰਘ ਨੂੰ ਤਕਨੀਕੀ ਕਮੇਟੀ ਵਿੱਚ ਚੁਣਿਆ ਗਿਆ। ਅਮਨਿੰਦਰ ਸਿੰਘ ਬਾਬਾ ਅਤੇ ਜਸਵਿੰਦਰ ਸਿੰਘ ਛਪਾਰ ਨੇ ਸਟੇਜ ਸੰਚਾਲਨ ਕੀਤਾ। ਇਸ ਮੌਕੇ ਪਿ੍ੰਸੀਪਲ ਡਾ: ਰਜਨੀਸ਼ ਗੁਪਤਾ, ਪੱਤਰ ਪ੍ਰੇਰਕ ਦੇ ਜ਼ੋਨਲ ਸਕੱਤਰ ਦਵਿੰਦਰ ਸਿੰਘ, ਪਟਿਆਲਾ-2 ਦੇ ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ, ਘਨੌਰ ਜ਼ੋਨ ਦੇ ਜ਼ੋਨਲ ਸਕੱਤਰ ਜਸਵਿੰਦਰ ਸਿੰਘ ਸਟੇਟ ਐਵਾਰਡੀ, ਰਾਜਪੁਰਾ ਦੇ ਜ਼ੋਨਲ ਸਕੱਤਰ ਡਾ: ਰਜਿੰਦਰ ਸੈਣੀ, ਸਮੂਹ ਪਿ੍ੰਸੀਪਲ, ਹੈੱਡਮਾਸਟਰ, ਸਮੂਹ ਉਹ ਜ਼ੋਨਲ ਸਕੱਤਰ, ਪੀ.ਟੀ.ਆਈ ਲੈਕਚਰਾਰ, ਡੀ.ਪੀ.ਆਈ. ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top