ਕੈਨੇਡਾ ‘ਚ ਪੰਜਾਬੀ ਕੁੜੀ ਦਮਨਪ੍ਰੀਤ ਕੌਰ ਦੀ ਗਲਾ ਘੁੱਟ ਕੇ ਹੱਤਿਆ; ਮੁਲਜ਼ਮ ਗ੍ਰਿਫ਼ਤਾਰ


ਬੀਤੇ ਕੱਲ੍ਹ ਸਮਰਾਲਾ ਦੇ ਪਿੰਡ ਲਾਲਕਲਾਂ ਦੀ ਰਹਿਣ ਵਾਲੀ ਦਮਨਪ੍ਰੀਤ ਕੌਰ ਦਾ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਦਮਨਪ੍ਰੀਤ ਨੇ ਆਪਣੀ ਮਾਂ ਨੂੰ ਗੁਆ ਦਿੱਤਾ ਸੀ; ਉਸ ਦਾ ਪਾਲਣ-ਪੋਸ਼ਣ ਉਸ ਦੇ ਪਿਤਾ ਅਤੇ ਬਜ਼ੁਰਗ ਦਾਦਾ-ਦਾਦੀ ਨੇ ਔਖੇ ਹਾਲਾਤਾਂ ਵਿੱਚ ਕੀਤਾ।

ਪਰਿਵਾਰ ਮੁਤਾਬਕ ਦਮਨਪ੍ਰੀਤ ਨੇ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਵਰਕ ਪਰਮਿਟ ਵੀ ਲਿਆ ਹੋਇਆ ਸੀ। ਐਡਮਿੰਟਨ ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਕਾਲ ਤੋਂ ਬਾਅਦ 9 ਜੁਲਾਈ ਦੀ ਸ਼ਾਮ ਨੂੰ ਦੱਖਣ-ਪੂਰਬੀ ਐਡਮਿੰਟਨ ਦੇ ਸਿਲਵਰਬੇਰੀ ਖੇਤਰ ਵਿੱਚ ਉਹ ਬੇਹੋਸ਼ ਪਾਈ ਗਈ ਸੀ।

ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਤਿੰਨ ਦਿਨ ਤੱਕ ਜ਼ਿੰਦਗੀ-ਮੌਤ ਦੀ ਲੜਾਈ ਤੋਂ ਬਾਅਦ 12 ਜੁਲਾਈ ਨੂੰ ਉਸ ਦੀ ਮੌਤ ਹੋ ਗਈ। 14 ਜੁਲਾਈ ਨੂੰ ਮਿਲੀ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਸੀ ਕਿ ਉਸ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਦੋਸ਼ੀ ਰਿਤੇਸ਼ ਕੁਮਾਰ ਨੂੰ 22 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ।ਉਸ ਦੀ ਆਰਥਿਕ ਹਾਲਤ ਖਰਾਬ ਹੋਣ ਕਾਰਨ ਪਰਿਵਾਰ ਉਸ ਦੀ ਲਾਸ਼ ਕੈਨੇਡਾ ਤੋਂ ਭਾਰਤ ਵਾਪਸ ਨਹੀਂ ਲਿਆ ਸਕਦਾ ਸੀ।

Leave a Comment

Your email address will not be published. Required fields are marked *

Scroll to Top