ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਤੋਂ ਪ੍ਰਭਾਵਿਤ ਹੋ ਕੇ ਵਿਸ਼ਵ ਪ੍ਰਸਿੱਧ ਪੰਜਾਬ ਸਟਾਈਲ ਕਬੱਡੀ ਖਿਡਾਰੀ ਅਤੇ ‘ਕਬੱਡੀ ਦਾ ਚੀਤਾ’ ਕਿੰਦਾ ਬਿਹਾਰੀਪੁਰੀਆ ਸਮੇਤ ਕਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਸ਼ਖਸੀਅਤਾਂ ‘ਆਪ’ ‘ਚ ਸ਼ਾਮਲ ਹੋ ਗਈਆਂ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਅਮਨ ਰਾਮਗੜ੍ਹ ਸਰਦਾਰਾ (ਆਫਿਸ ਸੈਕਟਰੀ, ਮੋਹਾਲੀ- ਸੁਖਦੇਵ ਸਿੰਘ ਢੀਂਡਸਾ), ਜੀਤਾ ਬਾਦਲਗੜ੍ਹ (ਅੰਤਰਰਾਸ਼ਟਰੀ ਕਬੱਡੀ ਖਿਡਾਰੀ), ਬੱਬੂ ਝਨੇੜੀ (ਅੰਤਰਰਾਸ਼ਟਰੀ ਕਬੱਡੀ ਖਿਡਾਰੀ), ਕੁਲਵੀਰ ਟਿੰਬਰਵਾਲ (ਅੰਤਰਰਾਸ਼ਟਰੀ ਕਬੱਡੀ ਖਿਡਾਰੀ), ਅਮਰਿੰਦਰ ਸਿੰਘ ਰੋਡੀਆ (ਯੂਥ ਆਗੂ), ਸਤਨਾਮ ਸਿੰਘ ਵਿਰਦੀ (ਯੂਥ ਖਿਡਾਰੀ) ਮਲਕੀਤ ਸਿੰਘ ਬੜੱਕੀ ਆਦਿ ਹਾਜ਼ਰ ਸਨ। (ਕਬੱਡੀ ਖਿਡਾਰੀ), ਸਤਿਗੁਰ ਝਨੇੜੀ (ਰੈਫਰੀ),
ਮਨਜੋਤ ਸਿੰਘ, ਹਰਦੀਪ ਸਿੰਘ, ਸੋਮਾ ਘੋਰਾਚੂ (ਅੰਤਰਰਾਸ਼ਟਰੀ ਕਬੱਡੀ ਖਿਡਾਰੀ) ਨੇ ਸ਼ਿਰਕਤ ਕੀਤੀ।
