ਪੰਜਾਬ ਰਾਜ ਦੇ ਵੋਟਰਾਂ ਨੂੰ ਸੀ.ਈ.ਓ.ਬੀ.ਐਲ.ਓ. ਨਾਲ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕੀਤੀ
ਚੰਡੀਗੜ੍ਹ: 25 ਮਈ:
ਪੰਜਾਬ ਰਾਜ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਸ਼ੁਰੂ ਹੋਣ ਤੋਂ ਪਹਿਲਾਂ 90 ਫੀਸਦੀ ਪ੍ਰੀ-ਮੈਪਿੰਗ ਦਾ ਟੀਚਾ ਰੱਖਿਆ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਪ੍ਰੀ-ਮੈਪਿੰਗ ਦੌਰਾਨ 84 ਫੀਸਦੀ ਤੋਂ ਵੱਧ ਵੋਟਰਾਂ ਦੀ ਮੈਪਿੰਗ ਸਫਲਤਾਪੂਰਵਕ ਮੁਕੰਮਲ ਕਰ ਲਈ ਗਈ ਹੈ। ਸਾਲ 2003 ਵਿੱਚ ਪੰਜਾਬ ਰਾਜ ਵਿੱਚ ਪ੍ਰੀ-ਮੈਪਿੰਗ ਦੌਰਾਨ ਕਰਵਾਏ ਗਏ ਐਸ.ਆਈ.ਆਰ. ਦੇ ਆਧਾਰ ‘ਤੇ ਮੌਜੂਦਾ ਵੋਟਰ ਸੂਚੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੋਟਰ ਦੀ ਪ੍ਰੀ ਮੈਪਿੰਗ ਨਹੀਂ ਹੋਈ ਤਾਂ ਉਸ ਵੋਟਰ ਨੂੰ ਬੀ.ਐਲ.ਓ. BL oh ਦੁਆਰਾ ਦਿੱਤਾ ਗਿਆ ਗਣਨਾ ਫਾਰਮ ਭਰੋ ਜਿਸ ਤੋਂ ਬਾਅਦ ਸਬੰਧਤ ਵੋਟਰ ਦਾ ਨਾਮ ਡਰਾਫਟ ਰੋਲ ਵਿੱਚ ਜੋੜਿਆ ਜਾਵੇਗਾ।
ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਪੰਜਾਬ ਰਾਜ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਐਸ.ਆਈ.ਆਰ. ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਬੀ.ਐਲ.ਓ. ਨਾਲ ਹੋਰ ਸਹਿਯੋਗ ਕਰਨ ਲਈ
————-
