ਪੰਜਾਬ ਵਿੱਚ ਰੇਲ ਪਟੜੀਆਂ ਨੂੰ ਨਿਸ਼ਾਨਾ ਬਣਾਉਣ ਦੀ ਵੱਡੀ ਸਾਜ਼ਿਸ਼ ਰਚੀ ਗਈ ਹੈ। ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸਮਰਪਿਤ ਫਰੇਟ ਕੋਰੀਡੋਰ (DFCCIL) ‘ਤੇ ਸੋਮਵਾਰ ਦੇਰ ਰਾਤ ਇੱਕ ਧਮਾਕਾ ਹੋਇਆ।
ਇਸ ਨੂੰ ਆਈਈਡੀ ਧਮਾਕਾ ਮੰਨਿਆ ਜਾ ਰਿਹਾ ਹੈ। ਸੂਚਨਾ ਮਿਲਣ ‘ਤੇ ਜੀਆਰਪੀ, ਆਰਪੀਐਫ, ਪੰਜਾਬ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮੌਕੇ ਤੋਂ ਮਿਲੇ ਮੋਬਾਈਲ ਫੋਨ ਰਾਹੀਂ ਮ੍ਰਿਤਕ ਦੀ ਪਛਾਣ ਹੋ ਗਈ ਹੈ।
ਧਮਾਕੇ ‘ਚ ਵਿਅਕਤੀ ਦੇ ਸਰੀਰ ਦਾ ਜ਼ਿਆਦਾਤਰ ਹਿੱਸਾ ਉੱਡ ਗਿਆ, ਸਿਰਫ ਉਸ ਦਾ ਪੇਟ ਅਤੇ ਛਾਤੀ ਬਚੀ। ਮ੍ਰਿਤਕ ਦੀ ਪਛਾਣ ਤਰਨਤਾਰਨ ਦੇ ਪਿੰਡ ਪੰਜਵੜ ਦੇ ਰਹਿਣ ਵਾਲੇ ਜਗਰੂਪ ਸਿੰਘ ਵਜੋਂ ਹੋਈ ਹੈ।
ਧਮਾਕੇ ਨਾਲ ਰੇਲਵੇ ਟਰੈਕ ਦੇ ਇੱਕ ਹਿੱਸੇ ਨੂੰ ਨੁਕਸਾਨ ਪਹੁੰਚਿਆ ਅਤੇ ਮਾਲ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਸੁਰੱਖਿਆ ਏਜੰਸੀਆਂ ਇਸ ਘਟਨਾ ਦੀ ਅੱਤਵਾਦੀ ਸਾਜ਼ਿਸ਼ ਮੰਨ ਕੇ ਜਾਂਚ ਕਰ ਰਹੀਆਂ ਹਨ। ਰੇਲਵੇ ਦੀ ਕ੍ਰਾਈਮ ਬ੍ਰਾਂਚ ਅਤੇ ਖੁਫੀਆ ਏਜੰਸੀਆਂ ਦੇ ਨਾਲ ਸਥਾਨਕ ਪੁਲਸ ਵੀ ਜਾਂਚ ‘ਚ ਜੁਟ ਗਈ ਹੈ।
