10 ਦਿਨਾਂ ਦੇ ਅੰਦਰ ਭੈਣ-ਭਰਾ ਦੀ ਮੌਤ, ਪਿੰਡ ਵਾਸੀਆਂ ਨੂੰ ਹੋਇਆ ਸ਼ੱਕ, ਪੁਲਿਸ ਜਾਂਚ ‘ਚ ਹੋਇਆ ਖੌਫ਼ਨਾਕ ਖੁਲਾਸਾ

ਬਠਿੰਡਾ ਦੇ ਥਾਣਾ ਰਾਮਪੁਰਾ ਫੂਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਸ ਦਿਨ ਦੇ ਅੰਦਰ ਇੱਕ ਹੀ ਘਰ ਵਿੱਚ ਭੈਣ-ਭਰਾ ਦੀ ਮੌਤ ਨਾਲ ਇਲਾਕੇ ਵਿੱਚ ਹੜਕੰਪ ਮੱਚ ਗਿਆ। ਪਿੰਡ ਵਾਸੀਆਂ ਨੂੰ ਸ਼ੱਕ ਹੋਣ ‘ਤੇ ਉਨ੍ਹਾਂ ਵੱਲੋ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਦੀ ਜਾਂਚ ਵਿੱਚ ਜੋ ਖੁਲਾਸਾ ਹੋਇਆ, ਉਹ ਸੁਣ ਕੇ ਲੋਕਾਂ ਦੇ ਹੋਸ਼ ਉੱਡ ਗਏ।

ਜ਼ਿਕਰਯੋਗ ਹੈ ਕਿ ਫੂਲੇਵਾਲਾ ਪਿੰਡ ਦੇ ਵਸਨੀਕ ਭਰਪੂਰ ਸਿੰਘ ਨੇ ਦੱਸਿਆ ਕਿ ਜੱਸੀ ਕੌਰ ਦੀ ਧੀ ਦੀ ਮੌਤ ਲਗਭਗ ਦਸ ਦਿਨ ਪਹਿਲਾਂ ਹੋ ਗਈ ਸੀ। ਮਹਿਲਾ ਨੇ ਆਪਣੇ ਪਰਿਵਾਰ ਅਤੇ ਹੋਰ ਪਿੰਡ ਵਾਸੀਆਂ ਨੂੰ ਦੱਸਿਆ ਕਿ ਉਸਦੀ ਧੀ ਦੀ ਮੌਤ ਅਚਾਨਕ ਦਰਦ ਹੋਣ ਕਾਰਨ ਹੋਈ ਹੈ। ਪਿੰਡ ਵਾਸੀਆਂ ਨੂੰ ਕਿਸੇ ਗੱਲ ਦਾ ਸ਼ੱਕ ਨਹੀਂ ਹੋਇਆ ਅਤੇ ਬੱਚੀ ਦਾ ਸਸਕਾਰ ਕਰ ਦਿੱਤਾ ਗਿਆ।

ਭਰਪੂਰ ਸਿੰਘ ਨੇ ਕਿਹਾ ਕਿ ਜੱਸੀ ਕੌਰ ਦੇ ਸੱਤ ਸਾਲ ਦੇ ਪੁੱਤਰ ਦੀ ਮੌਤ ਸ਼ੁੱਕਰਵਾਰ ਰਾਤ ਨੂੰ ਹੋ ਗਈ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਸ਼ੱਕ ਪੈਦਾ ਹੋ ਗਿਆ। ਸ਼ਨੀਵਾਰ ਸਵੇਰੇ ਸਾਰਾ ਪਿੰਡ ਅਤੇ ਪਿੰਡ ਦਾ ਮੁਖੀ ਫੂਲ ਥਾਣੇ ਗਿਆ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਦੋਹਾਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਵੱਲੋਂ ਹੀ ਚੂਹੇ ਮਾਰਨ ਦੀ ਦਵਾਈ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਦੋਹਾਂ ਬੱਚੇ ਉਸ ਦੇ ਪ੍ਰੇਮ ਸਬੰਧਾਂ ਵਿੱਚ ਰੁਕਾਵਟ ਪੈਦਾ ਕਰ ਰਹੇ ਸਨ। ਇਸ ਲਈ ਮਹਿਲਾ ਨੇ ਆਪਣੀ ਭੈਣ ਅਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਥਾਣਾ ਫੂਲ ਪੁਲਿਸ ਨੇ ਬੁੱਧ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਮੁਲਜ਼ਮ ਮਹਿਲਾ ਜੱਸੀ ਕੌਰ, ਉਸਦੀ ਭੈਣ ਮੋਟੋ ਕੌਰ ਅਤੇ ਇੱਕ ਵਿਅਕਤੀ ਲੱਖੀ ਸਿੰਘ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਮੁਲਜ਼ਮ ਮਹਿਲਾ ਜੱਸੀ ਕੌਰ ਅਤੇ ਮੋਟੋ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਹੋਰ ਵਿਅਕਤੀ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top