ਦਿੱਲੀ ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਦਿਲਜੀਤ ਦੋਸਾਂਝ ਦੇ 30 ਅਕਤੂਬਰ ਦੇ ਸੰਗੀਤ ਸਮਾਰੋਹ ਦੀ ਪ੍ਰਵਾਨਗੀ ਕੀਤੀ ਰੱਦ

Diljit Dosanjh Wembley Concert: ਲੰਡਨ ਦੇ ਵੈਂਬਲੀ ਸਟੇਡੀਅਮ 'ਚ ਗੂੰਜਿਆ 'ਪੰਜਾਬੀ ਆ ਗਏ ਓਏ', ਦਿਲਜੀਤ ਦੋਸਾਂਝ ਨੇ 90 ਹਜ਼ਾਰ ਸਰੋਤਿਆਂ ਮੂਹਰੇ ਰਚਿਆ ਨਵਾਂ ਇਤਿਹਾਸ

Diljit Dosanjh October 30 Delhi Concert Cancelled: ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਣ ਵਾਲੇ ਸੰਗੀਤਕ ਪ੍ਰੋਗਰਾਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਪੁਲਿਸ ਨੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਸਮਾਰੋਹ ਦੇ ਆਯੋਜਨ ਦੀ ਮਨਜ਼ੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਇਹ ਲਾਈਵ ਸ਼ੋਅ ਦਿਲਜੀਤ ਦੇ ‘ਆਰਾ ਇੰਡੀਆ ਟੂਰ’ ਤਹਿਤ 30 ਅਕਤੂਬਰ ਨੂੰ ਤੈਅ ਕੀਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ, ਸਾਊਥ ਡਿਸਕ੍ਰਿਕਟ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਦੇ ਦਫ਼ਤਰ ਵੱਲੋਂ ਟਿਕਟਿੰਗ ਪਲੇਟਫਾਰਮ ‘ਬੁੱਕ-ਮਾਈ-ਸ਼ੋਅ’ ਨੂੰ ਇੱਕ ਪੱਤਰ ਭੇਜ ਕੇ ਇਸ ਫ਼ੈਸਲੇ ਬਾਰੇ ਜਾਣੂ ਕਰਵਾਇਆ ਗਿਆ ਹੈ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਖ਼ਾਸ ਸੁਰੱਖਿਆ ਇਨਪੁਟਸ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਪ੍ਰੋਗਰਾਮ ਰੱਦ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਟਿਕਟਾਂ ਖਰੀਦ ਚੁੱਕੇ ਪ੍ਰਸ਼ੰਸਕਾਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ, ਪ੍ਰਬੰਧਕਾਂ ਜਾਂ ਟਿਕਟਿੰਗ ਪਲੇਟਫਾਰਮ ਵੱਲੋਂ ਰਿਫੰਡ ਅਤੇ ਪ੍ਰੋਗਰਾਮ ਨੂੰ ਮੁੜ ਤੈਅ ਕਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Leave a Comment

Your email address will not be published. Required fields are marked *

Scroll to Top