ਰੂਸ ਨੀਤੀ ‘ਤੇ Donald Trump ਦਾ ਸਪੱਸ਼ਟੀਕਰਨ: ਕਿਹਾ— ਯੂਕਰੇਨ ਨਾਲ ਸ਼ਾਂਤੀ ਗੱਲਬਾਤ ਨੂੰ ਕਿਸੇ ਖ਼ਤਰੇ ‘ਚ ਨਹੀਂ ਪਾਵਾਂਗਾ; ਰਿਫਾਇਨਰੀਆਂ ‘ਤੇ ਹਮਲਿਆਂ ਲਈ ਜ਼ੇਲੇਂਸਕੀ ਨੂੰ ਘੇਰਿਆ

Donald Trump Announces Biggest Venezuela Deal Latest News: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਨਾਲ ਜੁੜੇ ਇੱਕ ਵੱਡੇ ਤੇਲ ਸਮਝੌਤੇ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਵਿਵਸਥਾ ਨਾਲ ਅਮਰੀਕੀ ਹਿੱਤਾਂ ਨੂੰ 65 ਅਰਬ ਬੈਰਲ ਤੋਂ ਵੱਧ ਦੇ ਪ੍ਰਮਾਣਿਤ ਕੱਚੇ ਤੇਲ ਦੇ ਭੰਡਾਰ 'ਤੇ ਬਹੁਮਤ ਕੰਟਰੋਲ ਮਿਲੇਗਾ।

Donald Trump Issues Clarification on Russia Policy: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਵਿਰੁੱਧ ਪਾਬੰਦੀਆਂ ਵਾਲੇ ਦਸਤਾਵੇਜ਼ ‘ਤੇ ਦਸਤਖ਼ਤ ਕਰਨ ਤੋਂ ਫ਼ਿਲਹਾਲ ਟਾਲਾ ਵੱਟਣ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਮਾਸਕੋ ਅਤੇ ਕੀਵ ਵਿਚਾਲੇ ਜੰਗ ਨੂੰ ਰੋਕਣ ਲਈ ਚੱਲ ਰਹੇ ਕੂਟਨੀਤਕ ਯਤਨਾਂ ਨੂੰ ਕਿਸੇ ਵੀ ਸੂਰਤ ਵਿੱਚ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੇ।

ਆਪਣੇ ਸੋਸ਼ਲ ਮੀਡੀਆ ਮੰਚ ‘ਟਰੂਥ ਸੋਸ਼ਲ’ ‘ਤੇ ਸਾਂਝੇ ਕੀਤੇ ਬਿਆਨ ਵਿੱਚ ਟਰੰਪ ਨੇ ਕਿਹਾ ਕਿ ਜੰਗਬੰਦੀ ਲਈ ਗੱਲਬਾਤ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਅਜਿਹੇ ਨਾਜ਼ੁਕ ਮੋੜ ‘ਤੇ ਜਲਦਬਾਜ਼ੀ ਵਿੱਚ ਕੋਈ ਸਖ਼ਤ ਕਦਮ ਚੁੱਕਣ ਨਾਲ ਰੂਸ ਵਾਰਤਾ ਦੇ ਮੇਜ਼ ਤੋਂ ਪਿੱਛੇ ਹਟ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਅਨੁਕੂਲ ਹੋਣ ‘ਤੇ ਇਸ ਦਸਤਾਵੇਜ਼ ‘ਤੇ ਬਾਅਦ ਵਿੱਚ ਵੀ ਦਸਤਖ਼ਤ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਬੰਧਕਾਂ ਦੀ ਰਿਹਾਈ ਨਾਲ ਜੁੜੀ ਗੱਲਬਾਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸੇ ਨਵੇਂ ਵਿਵਾਦ ਤੋਂ ਬਚ ਕੇ ਜੰਗ ਨੂੰ ਜਲਦ ਖ਼ਤਮ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ।

ਰੂਸ-ਈਰਾਨ ਸਮੀਕਰਨਾਂ ਦਾ ਦਿੱਤਾ ਹਵਾਲਾ

ਟਰੰਪ ਨੇ ਆਪਣੇ ਰੁਖ਼ ਪਿੱਛੇ ਰੂਸ ਅਤੇ ਈਰਾਨ ਦੇ ਸਬੰਧਾਂ ਨੂੰ ਵੀ ਇੱਕ ਅਹਿਮ ਕਾਰਨ ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਰੂਸ ਆਪਣੀ ਸਮਰੱਥਾ ਮੁਤਾਬਕ ਈਰਾਨ ਨੂੰ ਬਹੁਤ ਘੱਟ ਸਹਾਇਤਾ ਦੇ ਰਿਹਾ ਹੈ, ਅਤੇ ਉਹ ਨਹੀਂ ਚਾਹੁੰਦੇ ਕਿ ਕੋਈ ਅਜਿਹਾ ਕਦਮ ਚੁੱਕਿਆ ਜਾਵੇ ਜਿਸ ਨਾਲ ਮਾਸਕੋ ਤੇ ਤਹਿਰਾਨ ਦੇ ਰੱਖਿਆ ਸਬੰਧ ਹੋਰ ਮਜ਼ਬੂਤ ਹੋਣ ਅਤੇ ਖਿੱਤੇ ਦਾ ਸੰਤੁਲਨ ਵਿਗੜੇ।

ਤੇਲ ਰਿਫਾਇਨਰੀਆਂ ‘ਤੇ ਹਮਲਿਆਂ ਲਈ ਜ਼ੇਲੇਂਸਕੀ ਦੀ ਆਲੋਚਨਾ

ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵੱਲੋਂ ਰੂਸੀ ਡੀਜ਼ਲ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਤੇਲ ਪਲਾਂਟਾਂ ਦੇ ਨੁਕਸਾਨੇ ਜਾਣ ਨਾਲ ਕੌਮਾਂਤਰੀ ਡੀਜ਼ਲ ਮਾਰਕੀਟ ਵਿੱਚ ਅਸਥਿਰਤਾ ਪੈਦਾ ਹੋਈ ਹੈ, ਜਿਸ ਦਾ ਸਿੱਧਾ ਅਸਰ ਅਮਰੀਕਾ ਵਿੱਚ ਤੇਲ ਦੀਆਂ ਕੀਮਤਾਂ ਅਤੇ ਸਪਲਾਈ ‘ਤੇ ਪੈ ਰਿਹਾ ਹੈ। ਇਸ ਨਾਲ ਕਿਸਾਨਾਂ, ਪਸ਼ੂ ਪਾਲਕਾਂ ਅਤੇ ਸਥਾਨਕ ਕਾਰੋਬਾਰੀਆਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰੂਸ ਅਜੇ ਵੀ ਗਲੋਬਲ ਮਾਰਕੀਟ ਨੂੰ ਮੁਕਾਬਲਤਨ ਸਸਤੇ ਰੇਟਾਂ ‘ਤੇ ਲੱਖਾਂ ਬੈਰਲ ਡੀਜ਼ਲ ਸਪਲਾਈ ਕਰ ਰਿਹਾ ਹੈ।

ਟਰੰਪ ਨੇ ਦੋਸ਼ ਲਾਇਆ ਕਿ ਜ਼ੇਲੇਂਸਕੀ ਸੰਘਰਸ਼ ਨੂੰ ਰੋਕਣ ਲਈ ਗੰਭੀਰਤਾ ਨਹੀਂ ਦਿਖਾ ਰਹੇ। ਇਸ ਦੇ ਨਾਲ ਹੀ ਉਨ੍ਹਾਂ ਯੂਰਪੀ ਦੇਸ਼ਾਂ ਅਤੇ ਅਮਰੀਕਾ ਦੇ ਪਿਛਲੇ ਬਾਇਡਨ ਪ੍ਰਸ਼ਾਸਨ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਅਰਬਾਂ ਡਾਲਰਾਂ ਦੀ ਵਿੱਤੀ ਇਮਦਾਦ ‘ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਤਰਕ ਦਿੱਤਾ ਕਿ ਲੰਬੇ ਚੱਲੇ ਇਸ ਯੁੱਧ ਵਿੱਚ ਯੂਕਰੇਨ ਨੇ ਨਾ ਸਿਰਫ਼ ਆਪਣਾ ਇੱਕ ਵੱਡਾ ਭੂਗੋਲਿਕ ਹਿੱਸਾ ਗੁਆਇਆ ਹੈ, ਸਗੋਂ ਉਸ ਦੀ ਨੌਜਵਾਨ ਪੀੜ੍ਹੀ ਨੂੰ ਵੀ ਭਾਰੀ ਜਾਨੀ ਨੁਕਸਾਨ ਝੱਲਣਾ ਪਿਆ ਹੈ। ਟਰੰਪ ਮੁਤਾਬਕ ਦੋ ਸਾਲ ਪਹਿਲਾਂ ਬਿਹਤਰ ਸ਼ਰਤਾਂ ‘ਤੇ ਸਮਝੌਤਾ ਕੀਤਾ ਜਾ ਸਕਦਾ ਸੀ।

ਉਨ੍ਹਾਂ ਦੁਹਰਾਇਆ ਕਿ ਖ਼ਿੱਤੇ ਵਿੱਚ ਸ਼ਾਂਤੀ ਬਹਾਲ ਕਰਨਾ ਹੀ ਉਨ੍ਹਾਂ ਦਾ ਅੰਤਿਮ ਟੀਚਾ ਹੈ। ਰੂਸ ਨਾਲ ਡਿਪਲੋਮੈਟਿਕ ਚੈਨਲ ਖੁੱਲ੍ਹੇ ਰੱਖਣ ਦੀ ਇਹ ਕੋਸ਼ਿਸ਼ ਦਰਸਾਉਂਦੀ ਹੈ ਕਿ ਵਾਸ਼ਿੰਗਟਨ ਆਲਮੀ ਊਰਜਾ ਬਾਜ਼ਾਰ ਦੀ ਸਥਿਰਤਾ ਅਤੇ ਸ਼ਾਂਤੀ ਵਾਰਤਾ ਨੂੰ ਬਚਾਉਣ ਲਈ ਵਿਚਕਾਰਲਾ ਰਾਹ ਚੁਣ ਰਿਹਾ ਹੈ।

Leave a Comment

Your email address will not be published. Required fields are marked *

Scroll to Top