Yo Yo Honey Singh Summoned Today Latest News: ਮਹਾਰਾਸ਼ਟਰ ਸਾਈਬਰ ਸੈੱਲ ਨੇ ਮਸ਼ਹੂਰ ਰੈਪਰ ਅਤੇ ਮਿਊਜ਼ਕ ਪ੍ਰੋਡਿਊਸਰ ਯੋ ਯੋ ਹਨੀ ਸਿੰਘ ਵੱਲੋਂ 22 ਅਕਤੂਬਰ ਨੂੰ ਪੇਸ਼ ਹੋਣ ਦੀ ਕੀਤੀ ਗਈ ਬੇਨਤੀ ਨੂੰ ਖਾਰਜ ਕਰ ਦਿੱਤਾ ਹੈ। ਸਾਈਬਰ ਸੈੱਲ ਨੇ ਉਨ੍ਹਾਂ ਨੂੰ ਅੱਜ ਯਾਨੀ 16 ਅਕਤੂਬਰ ਨੂੰ ਹੀ ਤਲਬ ਕੀਤੇ ਗਏ ਸੰਮਨਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ।
ਮਹਾਰਾਸ਼ਟਰ ਸਾਈਬਰ ਸੈੱਲ ਮੁਤਾਬਕ, ਇਹ ਸੰਮਨ ਇੱਕ ਕੰਸਰਟ ਦੌਰਾਨ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਗਾਇਕ ਖ਼ਿਲਾਫ਼ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਜਾਰੀ ਕੀਤੇ ਗਏ ਸਨ।
ਹਨੀ ਸਿੰਘ, ਜਿਨ੍ਹਾਂ ਦਾ ਅਸਲੀ ਨਾਮ ਹਿਰਦੇਸ਼ ਸਿੰਘ ਹੈ, ਨੂੰ ਇਸ ਸ਼ਿਕਾਇਤ ਦੇ ਸਬੰਧ ਵਿੱਚ ਸਾਈਬਰ ਪੁਲਿਸ ਯੂਨਿਟ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਉਨ੍ਹਾਂ ਦੀ ਪੇਸ਼ੀ ਨੂੰ ਛੇ ਦਿਨਾਂ ਲਈ ਅੱਗੇ ਵਧਾਉਣ ਦੀ ਅਪੀਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਸ਼ਿਕਾਇਤ ਅਤੇ ਅੱਗੇ ਦੀ ਕਾਰਵਾਈ ਬਾਰੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।



