ਪੰਜਾਬ ਵਿੱਚ ਫਿਰ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ


ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਸੂਬੇ ਦੇ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਵੱਡਾ ਬਦਲਾਅ ਕੀਤਾ ਹੈ। 1 ਜੁਲਾਈ 2026 ਤੋਂ, ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਹੁਣ ਪਹਿਲਾਂ ਵਾਂਗ ਆਪਣੇ ਪੁਰਾਣੇ ਸਮੇਂ ਭਾਵ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ੍ਹਣਗੇ।

ਇਹ ਫੈਸਲਾ ਪੰਜਾਬ ਸਰਕਾਰ ਨੇ ਮੌਸਮ ਵਿੱਚ ਆਈ ਤਬਦੀਲੀ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੂਬੇ ‘ਚ ਪੈ ਰਹੀ ਤੇਜ਼ ਗਰਮੀ ਕਾਰਨ ਸਰਕਾਰ ਨੇ ਦਫਤਰਾਂ ਦਾ ਸਮਾਂ ਬਦਲ ਦਿੱਤਾ ਸੀ।

ਮੁਲਾਜ਼ਮਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਅਤੇ ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਬੱਚਤ ਲਈ ਦਫ਼ਤਰੀ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਬਦਲਿਆ ਗਿਆ ਹੈ। 1 ਜੁਲਾਈ ਤੋਂ ਇਸ ਫੈਸਲੇ ਨੂੰ ਪਲਟਦਿਆਂ ਸਰਕਾਰ ਨੇ ਦਫਤਰੀ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬਦਲ ਦਿੱਤਾ ਹੈ।

1 ਜੁਲਾਈ ਤੋਂ ਬਾਅਦ ਜੇਕਰ ਤੁਸੀਂ ਆਪਣੇ ਕੰਮ ਲਈ ਕਿਸੇ ਵੀ ਸਰਕਾਰੀ ਦਫ਼ਤਰ ਜਾਣਾ ਹੈ ਤਾਂ ਹੁਣ ਤੁਹਾਨੂੰ ਇਸ ਨਵੇਂ ਤੈਅ ਸਮੇਂ (ਸਵੇਰੇ 9 ਤੋਂ ਸ਼ਾਮ 5 ਵਜੇ) ਦੇ ਹਿਸਾਬ ਨਾਲ ਜਾਣਾ ਹੋਵੇਗਾ।

Leave a Comment

Your email address will not be published. Required fields are marked *

Scroll to Top