ਸੀਈਓ ਪੰਜਾਬ ਨੇ ਵੋਟਰਾਂ ਅਤੇ ਬੀ.ਐਲ.ਓਜ਼ ਦਾ ਕੀਤਾ ਧੰਨਵਾਦ-


ਇੱਕ ਦਿਨ ਦੇ ਵਿਸ਼ੇਸ਼ ਕੈਂਪ ਦੌਰਾਨ ਲਗਭਗ 1 ਲੱਖ ਵੋਟਰਾਂ ਦੀ ਮੈਪਿੰਗ ਕੀਤੀ ਗਈ – ਅਨਿੰਦਿਤਾ ਮਿੱਤਰਾ, ਸੀਈਓ ਪੰਜਾਬ

ਚੰਡੀਗੜ੍ਹ, 7 ਜੂਨ:

ਪੰਜਾਬ ਰਾਜ ਭਰ ਵਿੱਚ ਨਿਰਵਿਘਨ ਅਤੇ ਪਾਰਦਰਸ਼ੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸਆਈਆਰ) ਲਈ ਕੰਮ ਕਰਦੇ ਹੋਏ, ਅੱਜ ਰਾਜ ਦੇ 117 ਵਿਧਾਨ ਸਭਾ ਹਲਕਿਆਂ ਦੇ ਸਾਰੇ 24453 ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਗਏ। ਕੈਂਪਾਂ ਦੌਰਾਨ ਭਰਵੇਂ ਹੁੰਗਾਰੇ ਵਿੱਚ ਇੱਕ ਦਿਨ ਵਿੱਚ ਤਕਰੀਬਨ ਇੱਕ ਲੱਖ ਵੋਟਰਾਂ ਦੀ ਮੈਪਿੰਗ ਕੀਤੀ ਗਈ। ਇਹ ਜਾਣਕਾਰੀ ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿੱਤਰਾ ਨੇ ਦਿੱਤੀ।

ਉਸਨੇ ਅੱਗੇ ਕਿਹਾ ਕਿ ਪੰਜਾਬ ਰਾਜ ਵਿੱਚ ਮੈਪਿੰਗ 85% ਨੂੰ ਪਾਰ ਕਰ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਰਾਜ ਵਿੱਚ ਘਰ-ਘਰ ਗਣਨਾ 25 ਜੂਨ ਨੂੰ ਸ਼ੁਰੂ ਹੋਣੀ ਹੈ।

Leave a Comment

Your email address will not be published. Required fields are marked *

Scroll to Top