ਗਰਮੀਆਂ ਦੀਆਂ ਛੁੱਟੀਆਂ ਦੌਰਾਨ ਟਰੇਨਾਂ ‘ਚ ਯਾਤਰੀਆਂ ਦੀ ਭਾਰੀ ਭੀੜ ਅਤੇ ਲੰਬੀ ਉਡੀਕ ਸੂਚੀ ਦੇ ਮੱਦੇਨਜ਼ਰ ਉੱਤਰੀ ਰੇਲਵੇ ਦੇ ਜੰਮੂ ਰੇਲਵੇ ਡਵੀਜ਼ਨ ਨੇ ਯਾਤਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਰੇਲਵੇ ਪ੍ਰਸ਼ਾਸਨ ਨੇ ਜੰਮੂ ਤਵੀ ਅਤੇ ਮੁੰਬਈ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਵਿਚਕਾਰ ਵਿਸ਼ੇਸ਼ ਸੁਪਰਫਾਸਟ ਸਰਮ ਸਪੈਸ਼ਲ ਟਰੇਨ ਨੰਬਰ 04602 ਚਲਾਉਣ ਦਾ ਫੈਸਲਾ ਕੀਤਾ ਹੈ।
